ਪੰਨਾ:ਭਾਈ ਗੁਰਦਾਸ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਸੋਮੇ ਵਾਂਗ ਵੇਲੇ ਦੀ ਹਾਲਤ ਹਰ ਰਸਮ ਰਵਾਜ ਆਦਿ ਉੱਤੇ ਪੂਰਾ ਚਾਨਣਾ ਪਾਦੇ ਹਨ । ਇਹ ਦੋਵੇਂ ਮਹਾਨ ਰਚਨਾਵਾਂ ਓਸ ਵੇਲੇ ਦੀ ਹਰ ਤਰ੍ਹਾਂ ਦੀ ਹਾਲਤ ਨੂੰ ਆਪਣੇ ਲਫਜ਼ਾਂ ਵਿਚ ਸੰਭਾਲੀ ਬੈਠੀਆਂ ਹਨ।

ਮਹਾਂ ਕਵੀ ਦਾ ਗੁਰ ਬਾਣੀ ਇਸ਼ਟ ਸੀ, ਏਸ ਕਰ ਕੇ ਤੁਕਾਂ ਲਈਆਂ ਹਨ । ਸੰਸਕ੍ਰਿਤ ਦੇ ਨੀਤੀ ਦੇ ਸ਼ਲੋਕਾਂ ਦੇ ਦ੍ਰਿਸ਼ਟਾਂਤ ਫਲਦਾਰ :ਖ ਦਾ ਝੁਕਣਾ ਆਦਿ ਆਏ ਹਨ । ਇਹ ਆਪਣੀ ਵਰਾਸਤ ਸੀ। ਨੀਤੀ ਦਾ ਤਤ ਸੁਝਾਉਣ ਲਈ ਇਹ ਦਸਦੀਆਂ ਵਸਤਾਂ ਅਖੋ ਉਹਲੇ ਨਹੀਂ ਹੋ ਸਕਦੀਆਂ ਸਨ । ਇਹਨਾਂ ਦੇ ਛੰਦ ਦੇ ਵਹਾ ਤੇ ਕਹਿਣੀ ਨੇ ਸੰਸਕ੍ਰਿਤ ਤਾਂ ਛੱਡੀ ਗੁਰਬਾਣੀ ਤੋਂ ਵਖਰਾ ਕਰ ਦਿਖਾਇਆ ਹੈ। ਬ ਿਜ ਭਾਸ਼ਾ ਦੇ ਕਵੀ ਹਨ, ਪਰ ਕਬਿਤਾਂ ਵਿਚ ਵੀ ਤੇ ਖਾਸ ਕਰਕੇ ਵਾਰਾਂ ਵਿਚ ਓਸ ਵੇਲੇ ਦੇ ਆਮ ਕਵੀਆਂ ਦਾ ਰੰਗ ਨਹੀਂ ਆਇਆ।ਜੋ ਵੀ

ਸੰਸਕ੍ਰਿਤ ਦੇ ਅਸੂਲਾਂ ਤੋਂ ਲਾਭ ਜ਼ਰੂਰ ਉਠਾਇਆ ਹੈ। ਸੰਸਕ੍ਰਿਤ ਵਿਚ ਇਕ ਤੰਤਰ ਹੋ ਦਾ ਹੈ । ਉਹ ਲਖ ਜਿਸ ਵਿਚ ਆਪਣੇ ਮਜ਼ਮੂਨ ਦੇ ਸਾਰਿਆਂ ਪੱਖਾਂ ਉੱਤੇ ਭਰਵੀਂ ਰੋਸ਼ਨੀ ਪਾਈ ਜਾਂਦੀ ਹੈ। ਤੰਤਰ ਢੰਗ ਇਹਨਾਂ ਦੇ ਬਿਆਨ ਵਿਚ ਕਾਫੀ ਹੈ। ਜਿਸਨੂੰ ਇਹ ਕਿਸੇ ਚੀਜ਼ ਦਾ ਰੂਪਕ ਬੰਨ ਕੇ ਦਿਖਾਂਦੇ ਤਾਂ ਕੂਮ ਜਾਂ ਦ੍ਰਿਸ਼ਟਾਂਤ ਆਦਿ ਅਲੰਕਾਰ ਨਾਲ ਨਿਭਾ ਦੇ ਦੇ ਹਨ । ਕਈ ਗਲਾਂ ਸਭ ਪਾਸਿਓਂ ਪੂਰੀਆਂ ਕਰਕੇ ਸੰਗੋੜ ਕੇ ਲਿਖਣੀਆਂ ਵੀ ਤੰਤਰ ਸਟਾਈਲ ਹੈ। ਇਹਦਾ ਵੀ ਅਸਰ ਕਾਫੀ ਹੈ।

ਨਯਾਏ ਦੇ ਵੱਡੇ ਪੰਡਿਤ ਹਨ | ਆਪਣੀ ਰਚਨਾ ਵਿਚ ਤਰਕ ਦਲੀਲ ਤੋਂ ਕੰਮ ਸਾਰ ਲੈਂਦੇ ਹਨ । ਗੁੜੇ ਸਿਆਣੇ ਸਨ । ਸੰਸਕ੍ਰਿਤ ਸਾਹਿਤ ਜਾਂ ਵਿਗਿਆਨ ਆਦ ਤੋਂ ਫਾਇਦਾ ਉਠਾਣਾ ਹੀ ਸੀ।

ਕਈ ਥਾਂਈਂ ਕਹਾਣੀ ਜਾਂ ਹਕਾਇਤ ਬਣਾ ਕੇ ਉਪਦੇਸ਼ ਦੇਂਦੇ ੭੪.