ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਜੀ ਕਿਉਂ

ਵਾਰਾਂ ਨੂੰ ਗੁਰੂ ਗ੍ਰੰਥ ਜੀ ਦੀ ਕੁੰਜੀ ਕਹਿਣਾ ਵਡਿਆਈ, ਮਾਣ ਤੋਂ ਬਿਨਾਂ ਸੂਝ ਦਾ ਵੱਡਾ ਸਬੂਤ ਦੇਣ ਸਮਾਨ ਹੈ। ਇਹ ਲਫਜ਼ ਮੁੜ ਮੁੜ ਟੁੰਬਦਾ ਹੈ ਪਈ ਏਸ ਦੇ ਆਸ਼ੇ ਭਾਵ ਤੇ ਰਮਜ਼ ਨੂੰ ਸਮਝਿਆ ਤੇ ਸਮਝਾਇਆ ਜਾਵੇ।

ਗੁਰੂ ਗ੍ਰੰਥ ਜੀ ਜੰਦਰਾ ਹਨ। ਇਕ ਬੰਦ ਚੀਜ਼ ਹੈ । ਚਾ ਲਗਦੀ ਹੈ ਤਾਂ ਕਪਾਟ ਖੁਲਦੇ ਹਨ।ਇਹ ਕਪਾਟ ਕਈ ਤਰ੍ਹਾਂ ਨਾਲ ਖੁਲਦੇ ਹਨ।

(੧) ਗੁਰ ਆਸ਼ੇ ਨੂੰ ਲੈ ਕੇ ਖੋਲ੍ਹੀ ਜਾਣਾ । ਗੁਰਸਿਖ ਨੂੰ ਗੁਰਬਾਣੀ ਮੁਤਾਬਕ ਢਾਲਣਾ । ਭਾਈ ਸਾਹਿਬ ਬਾਹਰਵੀਂ ਵਾ ਵਿਚ ਓਸ ਵੇਲੇ ਦੇ ਮੁਤਾਬਕ ਤੇ ਗੁਰਆਸ਼ੇ ਨੂੰ ਮੁਖ ਰਖ ਕੇ ਮਨੁਖਤ ਦੀ ਰਹਿਤ ਬਹਿਤ ਦੇ ਨਿੱਕੇ ਨਿੱਕੇ ਤਰੀਕੇ ਦੇਂਦੇ ਹਨ, ਗੁਰਬਾਣੀ ਵਿਚ ਵਿਰਲੀਆਂ ਚੀਜ਼ਾਂ ਮਨੁਖਤਾ ਜਾਂ ਸਿੱਖੀ ਬਾਬਤ ਆਈਆਂ ਹਨ ਗੁਰੂ ਦੇ ਦਾਸ ਜੀ ਇਕ ਰਹਿਤ ਨਾਮਾ ਤਿਆਰ ਕਰਦੇ ਹਨ, ਜਿ ਵਿਚ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਕੀਰਤਨ ਸੋਹਲਾ ਪੜ੍ਹ ਤਕ ਘੜੀ ਘੜੀ ਦਾ ਵੇਰਵਾ ਦੇਂਦੇ ਹਨ। ਰੋਜ਼ਾਨਾ ਪ੍ਰੋਗ੍ਰਾਮ ਬਣਾ ਫੇਰ ਸਿੱਖ, ਏਕਾ ਨਾਰੀ ਵਾਲਾ ਜੜੀ ਬਣਾ ਕੇ ਉਹਦਾ ਮਾਂ ਪਿ ਗੁਰੂ ਨਾਲ ਵਰਤਣਾ, ਸਿੱਖਾਂ ਨੂੰ ਭਰਾ ਭਾਈ ਜਾਨਣਾ, ਮਿੱਠੂ ਬੋਲਣਾ, ਥੋੜਾ ਖਾਣਾ, ਸਾਦਾ ਪਹਿਨਣਾ, ਪੱਖਾ ਝਲਣਾ,

੭੬,