ਭਾਈ ਸਾਹਿਬ ਦੀ ਸੋਚ ਉਦਮ ਨਾਲ ਠੱਲ੍ਹ ਪੈ ਗਿਆ। ਸੰਗਤਾਂ ਆਉਣ ਲੱਗ ਪਈਆਂ। ਲੰਗਰ ਲੱਗਣ ਲਗ ਪਏ। ਪ੍ਰਿਥੀਏ ਜੀ ਦੀ ਖੁੜਭਾ ਖੁੜਭੀ ਦੇਖ ਕੇ ਭਾਈ ਸਾਹਿਬ ਦੀ ਰਾਹੀਂ ਗੁਰੂ ਕੇ ਬਾਜ਼ਾਰ ਦੇ ਕਰਾਇਆਂ ਦੀ ਆਮਦਨ ਪ੍ਰਿਥੀ ਚੰਦ ਜੀ ਨੂੰ ਦੇ ਦਿੱਤੀ। ਚੌਂਕ ਪਾਸੀਆਂ ਦੀਆਂ ਦੁਕਾਨਾਂ ਦਾ ਕਰਾਇਆ ਮਹਾਂ ਦੇਵ ਜੀ ਦੇ ਸਪੁਰਦ ਕੀਤਾ ਗਿਆ।
ਪ੍ਰਿਥੀ ਚੰਦ ਜੀ ਦੇ ਭੇੈੜ ਨਸ਼ਰ ਹੋਣ ਲਗ ਪਏ ਤੇ ਉਹ ਲੋਕਾਂ ਵਿਚ ਰਹਿਣੇ ਘਬਰਾਏ ਝਿਜਕੇ ਤੇ ਆਪਣੇ ਸਹੁਰੇ ਪਿੰਡ ਹੇਹਰੀਁ ਚਲੇ ਗਏ। ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਭਰਾ ਹੋਰਾਂ ਪਾਸ ਘਲਿਆ ਕਿ ਉਹ ਲੰਗਰ ਦਾ ਵੀ ਕੰਮ ਕਾਜ ਕਰਨ ਤੇ ਇਥੇ ਆ ਰਹਿਣ। ਅਜਿਹੇ ਕੰਮ ਬੜੇ ਸਿਆਣੇ ਤੇ ਸਮਝਦਾਰ ਰਾਹੀਂ ਕਰਾਏ ਜਾਂਦੇ ਹਨ। ਭਾਈ ਸਾਹਿਬ ਪ੍ਰਿਥੀ ਚੰਦ ਜੀ ਨੂੰ ਵੀ ਮਿਲੇ। ਗੁਰੂ ਅਰਜਨ ਦਾ ਸੁਨੇਹਾ ਬੜੀ ਮਿਠਤ ਤੇ ਵਿਚਾਰ ਨਾਲ ਸੁਣਾ ਸਮਝਾ ਦਿੱਤਾ। ਪ੍ਰਿਥੀਏ ਹੋਰਾਂ ਨੂੰ ਕੌੜ ਚੜ੍ਹਦੀ ਗਈ। ਭਾਈ ਜੀ ਦੀ ਠੰਢ, ਗਰਮੀ ਵਰਤਾਂਦੀ ਗਈ। ਏਧਰ ਪਿਆਰ ਤੇ ਓਧਰ ਤਲਖੀ ਸੀ। ਏਧਰ ਜੀ ਜੀ ਓਧਰ ਤੂੰ ਤੂੰ ਤਕ ਗਲ ਪੁਜੀ। ਇਹ ਪੈਰਾਂ ਵਲ ਤਕਦੇ ਤੇ ਉਹ ਸਿਰੇ ਚੜ੍ਹਦੇ। ਅਕਲ ਉਡ ਗਈ। ਗੁੱਸੇ ਨੇ ਦਿਮਾਗ਼ ਵਿਚ ਖੌਰੂ ਪਾਇਆ। ਜ਼ਬਾਨ ਲਗਾਮੇਂ ਨਿਕਲੀ। ਬੋਲ ਨਿਕਲਣ ਨਾ, ਕਿ ਸਾਨੂੰ ਕਿਸ ਦੀ ਸ਼ਾਨ ਵਿਰੁਧ ਕਢਿਆ ਜਾ ਰਿਹਾ ਹੈ। ਓੜਕ ਦੰਦ ਪੀਹ ਪੀਹ ਕੇ ਬੋਲ ਵਗਾਹ ਮਾਰੇ। ਉਹ ਸਨ ਗੁਰੂ ਅਰਜਨ ਜੀ ਦੇ ਖਿਲਾਫ। ਭਾਈ ਸਾਹਿਬ ਇਹ ਸੁਣ ਕੇ ਉਠ ਪਏ ਤੇ ਪਰਤੇ। ਦਿਲ ਤੇ ਸੱਟ ਵੱਜੇ ਤੇ ਕਵੀ ਕੂਕੇ ਨਾ, ਕਿਸ ਤਰ੍ਹਾਂ ਹੋ ਸਕਦਾ ਸੀ? ਬਸ ਆਉਂਦਿਆਂ ਆਂਉਦਿਆਂ ਵਾਰ ੩੬ ਬਣਾਈ। ਇਹ ਮੀਣੇ ਦੀ ਵਾਰ ਕਹੀ ਜਾਂਦੀ ਹੈ। ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਦੀ ਹਾਲਤ ਦੇਖ ਕੇ ਉਹਨੂੰ ਮੀਣਾ ਕਹਾ ਸੀ। ਮੀਣਾ