ਹੈ। ਟੀਕਿਆਂ ਦੀ ਬੋਲੀ ਸਾਫ ਸੁਖਾਲ` ਠੇਠ ਹੋਣੀ ਚਾਹੀਦੀ ਹੈ। ਭਾਵ ਪਾਣੀ ਤੇ ਬੋਲੀ ਗਲਾਸ ਸਮਾਨ ਹੈ। ਪਾਣੀ ਗਹਿਰਾ ਗੰਦਲਾ ਨਾ ਹੋਵੇ ਸਗੋਂ ਸਾਫ ਸੁਥਰਾ ਜਾਂ ਸ਼ਰਬਤ ਹੋਵੇ ਤਾਂ ਮਜ਼ਾ ਆਉਂਦਾ ਹੈ। ਏਸ ਸ਼ਰਬਤ ਲਈ ਮਿੱਟੀ ਦਾ ਪਿਆਲਾ ਜਾਂ ਪਿੱਤਲ ਦਾ ਪੀਲਟ ਜਿਹਾ ਗਲਾਸ ਨਹੀਂ ਵਰਤਿਆ। ਸ਼ਰਬਤ ਦੀ ਸ਼ਾਨ ਮੁਤਾਬਕ ਸੋਨੇ ਦਾ ਗਲਾਸ ਬਣਿਆ ਦੇਖ ਕੇ ਵੀ ਇਹ ਬਾਣੀ ਗੁਰਬਾਣੀ ਦੀ ਕੁੰਜੀ ਬਣੀ।
(੩)ਹਰ ਚੀਜ਼ ਦੀ ਵਿਆਖਿਆ ਲਈ ਹਵਾਲਿਆਂ ਨੂੰ ਖੋਲ੍ਹ ਕੇ ਲਿਖਣਾ ਪੈਂਦਾ ਹੈ। ਭਾਈ ਸਾਹਿਬ ਨੇ ਪੁਰਾਨਿਕ ਤੇ ਭਗਤ ਮਾਲ ਦੇ ਪਰਸੰਗਾਂ ਨੂੰ ਦਸਵੀਂ ਵਾਰ ਦੇ ਆਦਿ ਵਿਚ ਪੂਰੀ ਤਰ੍ਹਾਂ ਖੋਲ੍ਹਿਆ ਹੈ। ਧੁ ਪਹਿਲਾਦ ਆਦਿ ਦੇ ਥਾਂ ਥਾਂ ਤੇ ਹਵਾਲੇ ਹਨ। ਏਸ ਲਈ ਦਸਵੀਂ ਵਾਰ ਵਿਚ ਸੰਖੇਪਤਾ ਦਾ ਆਸਰਾ ਲੈ ਕੇ ਸਾਰਾ ਹਾਲ ਲਿਖ ਦਿੱਤਾ ਹੈ, ਤਾਂ ਜੋ ਹਰ ਹਵਾਲੇ ਲਈ ਸਾਰੇ ਇਸ਼ਾਰੇ ਕੰਮ ਸਾਰ ਦੇਣ। ਏਸ ਤਰ੍ਹਾਂ ਭਗਤ ਕਬੀਰ, ਨਾਮ ਦੇਵ, ਤੇ ਰਵਿਦਾਸ ਜੀ ਦਾ ਵੀ ਹਾਲ ਆਇਆ ਹੈ। ਮਿਸਾਲ ਵਲੋਂ ਇਕ ਦੋ ਤੁਕਾਂ ਕਾਫੀ ਹਨ। ਆਸਾ
ਹਰਣਾਕ ਦੁਸਟ ਹਰਿ ਮਾਰਿਆ ਪ੍ਰਹਲ: ਰਾਇਆ
ਅਹੰਕਾਰੀਆਂ ਨਿੰਦਕਾਂ ਪੀਠਿ ਦੇ ਨਾਮ ਦੇਉ ਮੁਖਿ ਲਾਇਆ
ਭਾਈ ਸਾਹਿਬ ਲਿਖਦੇ ਹਨ:—
ਕਢ ਖੜਗ ਸਦ ਪੁਛਿਆ ਕਉਣ ਸੁ ਤੇਰਾ ਹੈ ਉਸਤਾਦ
ਥੰਮ ਪਾੜ ਪਰਗਟਿਆ ਨਰਸਿੰਘ ਰੂਪ ਅਨੂਪ ਅਨਾਦ
ਬੇਮੁਖ ਪਗੜ ਪਛਾੜੀਅਨ ਸੰਤ ਸਹਾਈ ਆਦਿ ਜੁਗਾਦਿ
ਨਾਮ ਦੇਵ ਦੇ ਸੰਛੇਪ ਹਾਲ ਵਿਚ ਹੰਕਾਰੀਆਂ ਨਿੰਦਕਾਂ ਨੂੰ
੭੯.