ਪੰਨਾ:ਭਾਈ ਗੁਰਦਾਸ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੱਠ ਦੇਣ ਦਾ ਇਸ਼ਾਰਾ ਕਰਦੇ ਹਨ:-

ਫੇਰ ਦੇਹੁਰਾ ਰਖਿਓਨ ਚਾਰ ਵਰਨ ਲੈ ਪੈਰੀ ਪਾਯਾ

(੪) ਹਰ ਚੀਜ਼ ਦੀ ਸਮਝ ਸੂਝ ਤੋਂ ਆਉਂਦੀ ਹੈ ਜੋ ਉਸ ਦਾ ਉਦਾਲਾ ਪਦਾਲਾ ਸਮਝਾਇਆ ਜਾਏ । ਭਾਈ ਸਾਹਿਬ ਗੁਰ ਨਾਨਕ ਜੀ ਦੇ ਸਮੇਂ ਨੂੰ ਇਤਹਾਸਿਕ ਨਕਤੇ ਨਾਲ ਸਾਹਵੇਂ ਲਿਆ ਰਹੇ ਹਨ । ਆਪਣੇ ਆਪ ਦਿਲ ਮੰਗ ਕਰਦਾ ਹੈ ਕਿ ਅਜਿਹੇ ਸਮੇਂ ਇਕ ਵੱਡੀ ਹਸਤੀ ਦੀ ਡਾਢੀ ਲੋੜ ਹੈ । ਇਹ ਲੋੜ ਸੁਝਾਉਣਾ ਹੈ, ਗੁਰੂ ਨਾਨਕ ਪ੍ਰਕਾਸ਼ ਦੀ ਕੁੰਜੀ ਹੈ। ਜਿਹੜੀ ਚੀਜ਼ ਇਹੀ ਦਸ ਜਾਏ ਕ ਗੁਰ ਅਵਤਾਰ ਕਿਉਂ ਹੋਇਆਂ ਓਹ ਤਾਂ ਸਮਝੋ ਸਿੱਖੀ ਦੀ ਨੀਂਹ ਰਖ ਗਈ । ਛਿਆਂ ਗੁਰੂਆਂ ਬਾਬਤ ਹਲਕੀਆਂ ਇਤਿਹਸਕ ਛੋਹਾਂ ਦੇ ਹਨ। ਇਸ ਤਰ੍ਹਾਂ ਗਲ ਖੁਲਦੀ ਜਾਂਦੀ ਹੈ । ਛੇਵੇਂ ਗੁਰੂ ਜੀ ਦੇ ਉੱਤੇ ਲੋਕਾਂ ਸ਼ੰਕੇ ਕੀਤੇ ਹਨ । ਇਹਨਾਂ ਸ਼ੰਕਿਆਂ ਦੀ ਬੋਲੀ ਇੰਜ ਹੈ ਜਿਵੇਂ ਸ਼ੰਕਾਰ ਹੀ ਬੋਲ ਰਹੇ ਹਨ: ਧਰਮ ਸਾਲ ਕਰ ਬਹੀਦਾ ਇਕਤ ਥਾ ਨਾ ਟਿਕੈ ਟਿਕਾਯਾ ਪਾਤਿਸ਼ਾਹ ਘਰ ਆਵਦੇ ਗੜਿ ਚੜਿਆ ਪਾਤਿਸ਼ਾਹ ਚੜਾਯਾ ਉਮਤਿ ਮਹਿਲ ਨਾ ਪਾਵਦੀ ਠੱਠਾ ਫਿਰੇ ਨਾ ਡਰੈ ਡਰਾਯਾ । ਮੰਜੀ ਖਹਿ ਸੰਤੋਖਦਾ ਕੁੱਤੇ ਰਖ, ਸ਼ਿਕਾਰ ਖਿਲਾਯਾ ਬਾਣੀ ਕਰਿ ਗੁਣ ਗਾਵਦਾ ਕਥੀ ਨ ਸੁਣੇ ਨ ਗਾਵ ਸੁਣਾਯਾ ਸੇਵਕ ਪਾਸ ਨ ਰਖੀਅਨ ਦੋਖੀ ਦੁਸਟ ਆਗੁ ਮੁਹਿ ਲਾਯਾ । ਸਚੁ ਨ ਲੁਕੇ ਲੁਕਾਇਆ ਚਰਨ ਕਵਲ ਸਿਖ ਭਵਰ ਲੁਭਾਯਾ ਅਜਰੁ ਜਰੈ ਨ ਆਪੁ ਜਣਾਯਾ ।੨।੨।

ਸ਼ੰਕਿਆਂ . ਦਾ ਜਵਾਬ ਦੇ ਦਿੱਤਾ ਤੇ ਕਈ ਪਉੜੀਆਂ ਖ਼ਾਸ to.