ਪੰਨਾ:ਭਾਈ ਗੁਰਦਾਸ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਹਰਗੋਬਿੰਦ ਸਾਹਿਬ ਤੇ ਹਨ ਜਿਨ੍ਹਾਂ ਨਾਲ ਇਹ ਸ਼ੰਕੇ ਘਟਦੇ ਹਨ । ਭਾਈ ਸੰਤੋਖ ਸਿੰਘ ਸਾਹਿਬ ਇਹ ਪਉੜੀ ਰਾਸ ਪ ਅੰਸੁ ੬੫ ਵਿਚ · ਜਾਂਦੇ ਹਨ । ਗਲ ਕੇ ਗੁਰਦਾਸ ਜੀ ਦੇ ਜਵਾਬ ਦੀ ਪ੍ਰੋੜਤਾ ਕਰਦੇ ਹਨ ।

ਅਜਰ ਵਾਲੀ ਤੁਕ ਵਿਚੋਂ ਅਧਿਆਤਮਕ ਅਰਥ ਤਾਂ ਨਿਕਲਦੇ ਹਨ ਪਰ ਕਵੀ ਜੀ ਦਾ ਇਸ਼ਾਰਾ, ਸਿਰ ਵਾਪਰ ਰਹੇ ਗਲ ਵਲ ਹੈ । ( ਵਡ ਜੋਧਾ ਬਹੁ ਪਰਉਪਕਾਰੀ ਦੀ ਵਿਆਖਿਆ ਜਿ ਹੀ ਹੈ | ਸਵਾਲ ਉਠਾਣ ਵਾਲਿਆਂ ਨੂੰ ਕਹਿ ਰਹੇ ਹਨ । ਗੁਰਦੇਵ ਅਜਰ ਨੂੰ ਜਰ ਰਹੇ ਹਨ । ਉਪਕਾਰ ਲਈ ਨਾ ਜਰਿਆ ਜਾਣ ਵਾਲਾ ਦੁਖ ਕਰ ਰਹੇ ਹਨ । ਕਿਤੇ ਬੰਦੀ ਹੋਏ ਤੇ ਕਿਤੇ ਜੁੱਧਾਂ ਦੇ ਆਹਰ ਵਿਚ ਹਨ ਪਰ ਇਹ ਇਹਸਾਨ ਜਤਾ ਨਹੀਂ ਰਹੇ। ਭਾਈ ਸਾਹਿਬ ਨੇ ਵੀ ਇਹ ਗਲ ਓਹਲੇ ਵਿਚ ਰਖੀ ਹੈ । ਸਿਆਸੀ ਰੰਗ ਨੂੰ ਉਘਾੜਿਆ ਨਹੀਂ । ਕਈ ਸ਼ੁਭ ਕਰਮ ਖਾਸ ਕਰਕੇ ਰਾਜਨੀਤੀ ਦੇ ਕਾਰ ਵਿਹਾਰ ਚੁਪ ਚੁਪੀਤੇ ਹੀ ਫਬਦੇ ਹਨ । ਪੰਜਵੇਂ ਗੁਰੂ ਦੇ ਸ਼ਹੀਦੀ ਤੇ ਨਾ ਲਿਖਣ ਦਾ ਇਹ ਕਾਰਨ ਵੀ ਹੋ ਸਕਦਾ ਹੈ।

(੫) ਇਹ ਵਾਰਾਂ ਗੁਰੂ ਆਸ਼ੇ ਨੂੰ ਕੇਵਲ ਵਿਸਥਾਰ ਦੀਆਂ ਨਹੀਂ ਸਗੋਂ ਗੁਰਬਾਣੀ ਦੇ ਪਦਾਂ ਦੇ ਸਾਰ ਅਰਥ ਸੁਝਾ ਦੀਆਂ ਹਨ। ਗੁਰਵਾਕ ਹੈ: ਗੁਰ ਕੀ ਮੂਰਤਿ ਮਨ ਮੇ ਧਿਆਨੁ ਗੁਰ ਕਾ ਸਬਦੁ ਮੰਤੁ ਮਨੁ ਮਾਨੁ ਤੇ ਇਸ ਤੋਂ ਗੁਰ ਕੀ ਮੂਰਤ ਦਾ ਟਪਲਾ ਲਗਦਾ ਹੈ, ਮੂਰਤੀ ਜਾ ਦਾ ਪ੍ਰਚਾਰ ਕੀਤਾ ਜਾ ਰਿਹਾ ਦਿਸਦਾ ਹੈ । ਭਾਈ ਜੀ, ਗੁਰ ਦੀ ਮੂਰਤ ਕੀ ਹੈ ਤੇ ਕਿੱਥੇ ਹੋਂਦੀ ਹੈ ਦਸਦੇ ਹਨ:-- ੧.