ਪੰਨਾ:ਭਾਈ ਗੁਰਦਾਸ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਲਾਗੇ ਰਹਿਣ ਵਾਲੇ ਨੂੰ ਅਪਣੇ ਅਨੁਭਵ ਜਾਂ ਆਪਣੇ ਬਹੁਮੁਖ ਗਿਆਨ ਦੇ ਖੰਭਾਂ ਨਾਲ ਓਡਣਾ ਚਾਹੀਦਾ ਹੈ । ਵਾਰਾਂ ਦੇ ਕਰਤਾ ਜੀ ਦਾ ਗਿਅ ਨ ਬਹੁਤ ਹੀ ਜ਼ਿਆਦਾ ਹੈ । ਜੇ ਅਸੀਂ ਵਾਰਾਂ ਵਿਚੋਂ ਹੀ ਬਹੁਮੁਖੀ ਗਿਆਨ ਦੀ ਝਟਪਟੀ ਸੁਚੀ ਲਿਖੀਏ ਤਾਂ, ਇਉ ਬਣਾਵਾਂਗ : ਵੇਦਾਂ ਸ਼ਾਸਤਰਾਂ ਤੇ ਪੁਰਾਨਾਂ ਦੀ ਡੂੰਘੀ ਪੜਾਈ, ਜੋਤਿਸ | ਗਣਿਤ ਦੀ ਸੁਝ, ਕੈਮਿਸਟਰੀ ਦੀ ਸਾਰ, ਫਲਵਾੜੀ, ਫੁਲਵਾੜੀ ਦੇ ਬਹੁ, ਖੇਤੀਬਾੜੀ ਦਾ ਪਤਾ, ਇਖਲਾਕੀ ਇਲਮ ਦੀ ਵਾਕਫ਼ੀ, ਇਤਿਹਾਸ ਦੀ ਸਮਝ, ਲੁਗਰਾਫ਼ੀਏ ਦਾ ਗਿਆਨ, ਪਹਿਰਾਵਿਆਂਦੀ ਜਾਣਕਾਰੀ, ਗਹਿਣਿਆਂ ਦੀ ਪਛਾਣ, ਦਸਤਕਾਰੀਆਂ ਦਾ ਇਲਮ, ਰਸਮਾਂ ਰ ਵਾਜਾਂ ਜੁਗਤ, ਜਵਾਰੀਆਂ ਦੇ ਦਾਅ, ਚੋਰਾਂ ਦੇ ਕਾਰਨਾਮੇ, ਦੰਭੀਆਂ ਦੇ ਦਿਖਾਵੇ, ਦ ਬਾਜਰਿਆਂ ਦੀ ਹੇਰਾ ਫੇਰ, ਠੱਗਾਂ ਦੀ ਠੱਗੀ, ਅਕਿਰਤ ਘਨਤਾ ਦੀ ਭਿਆਨਕਤਾ, ਮਨੇ ਵਿਗਿਆਨਤਾ ਦੀ ਬਾਰੀਕ ਸੂਝ ਆਦਿ ।

ਆਲ ਉਡਾਰੀ ਦੇ ਨਾਲ ਬਹੁਮੁਖੀ ਗਿਆਨ ਹੋਇਆਂ ਹੋਇਆਂ ਵੀ ਇਕ ਘਾਟ ਵਡਿਆਂ ਕਵੀਆਂ ਵਿਚ ਰਹਿ ਜਾਂਦਾ ਹੈ । ਏਸ ਬੁੜ ਜਾਂ ਔਰਣ ਦਾ ਸੁਧਾਰ ਕਰਦੀ ਹੈ, ਵਿਓਤੀ ਸ਼ਕਤੀ ਵਿਓਤ ਜਾਂ ਤਰਤੀਬ ਉਹ ਕਰਾਮਾਤ ਹੈ, ਜਿਹੜੀ ਮਿੱਟੀ ਨੂੰ ਪਾਸੇ ਦਾ ਸੋਨਾ ਬਣਾ ਦੇਂਦੀ ਹੈ। ਖਿਆਲ ਉਡਾਰੀ ਵਿਓਂਤ ਜਾਂ ਤਮੀਜ਼ ਦੇ ਆਸਰੇ ਰਹੇ, ਬੱਲੇ ਚੱਲੇ ਤਾਂ ਹਰ ਹੁਨਰ ਦਿਲਾਂ ਵਿਚ ਵਸਦਾ ਰਸਦਾ ਹੈ, ਰਾਗੀ ਅੰਤਰਾ, ਤਰਾਨਾ ਆਦਿ ਨਾਲ ਰਾਗ ਦੀ ਵੰਡ ਕਰਕੇ ਸਰੇ ਨੂੰ ਧੂਹ ਪਾਉਂਦਾ ਹੈ । ਚਿਤਰਕਾਰ ਇਕ ਮੇਲੇ ਦਾ ਨਜ਼ਾਰਾ ਦੇ ਰਿਹਾ ਹੈ । ਓਹ ਕੁੜੀਆਂ, ਮੁੰਡੇ , ਰਾ ਭਰੂ, ਤੀਵੀਆਂ ਤੇ ਹੋਰਾਂ ਦੀ ਤਰਤੀਬ ਨਾਲ ਚਿਤਰਕਾਰੀ ਕਰਦਾ ਹੈ, ਤੇ ਨਾਲ ਹੀ ਇਕ ਰੰਗ ਦੁਆਰਾ ਤਰਤੀਬ ਨਾਲ ਪਰਾਂ ਪਰਾਂ ਰਖਦਾ ਹੈ, ਜੋ ਲਾਲ ਰੰਗ ਵਰਤਦਾ ਹੈ, ਤਾਂ ਕਿਸੇ ਦੀ ਚੁੰਨੀ ਨੀਲੇ ਨਾਲ ਵਖਰਤ ੫.