ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰਮੁਖ ਪਾਰਸ ਪਰਸ ਪਾਰਸ ਹੋਈਐ

ਗੁਰਮੁਖ ਸਤਿ ਸੰਤੋਖ ਸਹਿਜ ਸਮਾਣਿਆ

ਗੁਰਮੁਖ ਸਾਧ ਅਸਾਧ ਸਾਧ ਵਖਾਣੀਐ

ਅਲੰਕਾਰ ਵਿਚ ਬਨਾਉਣ ਤਦੋਂ ਆਉਂਦੀ ਹੈ ਜਦੋਂ ਵਸਤੂ ਗਿਆਨ ਘਟ ਤੇ ਵਿਉਂਤ ਸ਼ਕਤੀ ਪੱਲੇ ਨਾ ਹੋਵੇ।ਜੇ ਦੋਵੇਂ ਚੀਜ਼ ਹੋਣ ਤਾਂ ਅਲੰਕਾਰ ਫਬਦਾ ਹੈ। ਆਪਣੇ ਆਪ ਆਇਆ ਹੋਇਆ ਜਾਪਦਾ ਹੈ। ਹੁਨਰ ਓਥੇ ਹੀ ਹੋਂਦਾ ਹੈ ਜਿੱਥੇ ਅਡੰਬਰ ਨਾ ਰਚਿਆ ਨਾ ਹੋਵੇ।

ਭਾਈ ਸਾਹਿਬ ਨੂੰ ਗਿਆਨ ਹੈ ਪਈ ਸ਼ਿਵਾਂ ਦੇ ਮਸਤਕ ਉੱਤੇ ਇਕ-ਫਾੜੀਆਂ ਚੰਦ ਹੈ। ਤਨ ਉੱਤੇ ਭਬੂਤ ਲੱਗੀ ਹੈ। ਏਸ ਲਈ ਰੰਗ ਅਧ-ਸਾਉਲਾ-ਚਮਕੀਲਾ ਚਿੱਟਾ ਹੈ। ਏਨੇ ਗਿਆਨ ਨਾਲ ਲਕੜੇ ਹੀ ਕੀ ਲੋੜ੍ਹ ਮਾਰਿਆ ਹੈ, ਧਿਆਨ ਨਾਲ ਦੇਖੋ:

ਦੁਇ ਦਿਹ ਚੰਦ ਅਲੋਪ ਹੋਇ ਤੀਐ ਦਿਹ ਚੜ੍ਹਦਾ ਹੋਇ ਨਿੱਕਾ
ਉਠਿ ਉਠਿ ਜਗਤ ਜੁਹਾਰਦਾ ਗਗਨ ਮਹੇਸ਼ਰ ਮਸਤਕ ਟਿੱਕਾ

ਅਸਮਾਨ ਨੂੰ ਸ਼ਿਵ ਕਹਿਣਾ ਵੱਡੀ ਸੋਚ ਹੈ।ਸ਼ਿਵ ਕਲਿਆਣ ਸਰੂਪ ਹੈ। ਸੰਧਿਆ ਵੇਲੇ ਅਸਮਾਨ ਵੀ ਸ਼ਾਂਤੀ-ਦੇਣਾ ਜਾਪਦਾ ਹੈ। ਸ਼ਿਵ ਖੁਲ੍ਹੇ ਹਿਰਦੇ ਹੈ ਤੇ ਅਕਾਸ਼ ਵੀ ਖੁਲ੍ਹ ਦਾ ਰੂਪ ਹੈ। ਸਭ ਤੋਂ ਵਡੀ ਗਲ ਹੈ, ਸ਼ਿਵਾਂ ਦੇ ਭਬੂਤ ਰਮਾਏ ਤਨ ਉੱਤੇ, ਸੂਰਜ ਛੁਪੇ ਬਾਅਦ ਦੇ ਚਾਨਣ ' ਤੇ ਆਸਮਾਨੀ ਰੰਗ ਦੀ ਭਾ ਦਾ ਮੇਲ ਉਚੀ ਚੀਜ਼ ਪੈਦਾ ਕੀਤੀ ਹੈ। ਨੀਵੀਂ ਚੀਥੋਂ ਵੀ ਉੱਚਾ ਭਾਵ ਦਿਖਾਂਦੇ ਹਨ: