ਪਾਪ ਫੈਲਿਆ ਹੈ। ਆਪਣੇ ਸਮੇਂ ਦਾ ਬਿਆਨ ਵਾਰਸ ਵੀ ਕਰਦਾ ਹੈ, ਜਦੋਂ ਮਿਸਲਾਂ ਪੰਜਾਬ ਵਿਚੋਂ ਧੱਕੇ ਦਾ ਰਾਜ ਉਡਾ ਰਹੀਆਂ ਸਨ। ਵਾਰਸ ਸਿੱਖਾਂ ਦਾ ਨਾਂ ਨਹੀਂ ਲੈਂਦਾ ਪਰ ਪੰਜਾਬੀਆਂ ਦੇ ਰਾਜ ਨੂੰ ਚੋਟ ਕਰਦਾ ਹੈ।ਚੋਟ ਤਾਂ ਕਰ ਸਕਦਾ ਹੈ ਜੇ ਪੰਜਾਬੀਆਂ ਦੇ ਹੀ ਰਾਜ ਦੇ ਹੱਕ ਵਿਚ ਹੋਏ।ਉਹ ਏਸ ਗਲ ਦੇ ਹਕ ਵਿਚ ਵੀ ਨਹੀਂ ਦਿਸਦਾ। ਏਸ ਲਈ ਕੁਝ ਈਰਖਾ ਦੇ ਵਾਕ ਲਿਖੇ ਗਏ ਹਨ।
ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ
ਭੂਤ ਮੰਡਲੀ ਇਕ ਦੂੰ ਚਾਰ ਹੋਈ,
ਗੈਰ ਦਾ ਜ਼ੁਲਮ ਦੜੀਂਦਾ ਪਿਆ ਸੀ। ਜਬਰ ਦਾ ਮੁਕਾਬਲਾ ਰਿਹਾ ਸੀ। ਵਾਰਸ ਭੂਤ ਮੰਡਲੀ ਕਹਿ ਕੇ ਦਿਲ ਠਾਰਦਾ ਹੈ। ਉਹਦੇ ਵੇਲੇ ਮਿਸਲਾਂ ਨਦੀਆਂ ਦਾ ਦਰਿਆ ਬਣ ਰਿਹਾ ਸੀ। ਉਹ ਨਹੀਂ ਦਸ ਸੱਕਿਆ ਕਿ ਭੂਤ ਮੰਡਲੀ ਤੋਂ ਪਹਿਲਾਂ ਕੀ ਦਿਉਤਿਆਂ ਦਾ ਰਾਜ ਸੀ? ਭੂਤ ਮੰਡਲੀ ਕਹਿਣ ਲਈ ਦਲੀਲ ਨਹੀਂ ਦਿੱਤੀ। ਸਮੇਂ ਦੀ ਹਾਲਤ ਦਸੱਣ ਲਈ, ਲਿਖਾਰੀ ਦਾ ਫਰਜ਼ ਹੋਂਦਾ ਹੈ ਕਿ ਸਚਿਆਈ ਦਾ ਨਿਤਾਰਾ ਕਰੇ।
ਭਾਈ ਸਾਹਿਬ ਗਰੀਬਾਂ ਲਈ ਕੁੱਕੇ ਹਨ। ਵੇਲੋ ਦੀ ਹਾਲਤ ਦੱਸੀ ਹੈ। ਸਈਅਦ ਸਾਹਿਬ ਨੂੰ ਗੁੱਸਾ ਹੈ ਪਈ ਦੇਸ ਦੇ ਸਰਦਾਰ ਜੱਟ ਕਿਉਂ ਬਣੇ? ਪੰਜਾਬ ਦਾ ਕਿਰਸਾਨ ਉੱਚਾ ਕਿਉਂ ਹੋਇਆ? ਗਿਆਨ ਤਾਂ ਇਹ ਹੈ ਪਰ ਈਰਖਾ ਹਸਦ ਨਾਲ ਸੜਿਆ ਤੱਕਿਆ, ਬੇ ਵਾਲਾ ਪਾਣੀ। ਪਾਣੀ ਤਾਂ ਹੈ ਪਰ ਉਹਦਾ ਕੁਝ ਅਰਥ ਨਹੀਂ। ਗਿਆਨ ਸੁਚੱਜ ਨਾਲ ਹੀ ਵਰਤਿਆ ਹੋਣਾ ਚਾਹੀਦਾ ਹੈ।ਗਿਆਨ ਅਸ਼ੁਭ ਗੁਣ ਦੇ ਨਾਚ ਦੀ ਸਰਜ ਨਹੀਂ ਬਣਨਾ ਚਾਹੀਦਾ। ਭਾਈ ਸਾਹਿਬ ਦਾ ਗਿਆਨ ਉਪਰਲੇ ਨੁਕੜਿਓਂ ਵਾਰਸ ਜੀ ਤੋਂ ਸੁਥਰ ਹੀ ਹੈ।