ਪੰਨਾ:ਭਾਈ ਗੁਰਦਾਸ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਬ ਗਲ ਬਾਤ ਵਲ ਨਹੀਂ ਪਏ । ਵੜੇਵੇਂ ਦਾ ਗਿਆਨ ਦੇਣਗੇ ਤਾਂ ਓਥੇ ਕਸਬੀ ਰੰਗ ਲਾ ਦੇਣਗੇ ਜਿਸ ਤਰ੍ਹਾਂ, ਸਿਰੀ ਸਾਫ, ਖਾਸਾ, · ਮਲਮਲ ਚਉਤਾਰੂ ਆਦਿ ਕਹਿ ਜਾਣਗੇ । ਦੁੱਧ ਦੀਆਂ ਵਾਰਾਂ ਿਚ ਬੋਲ ਬੁਲਾਰਾ ਹੋ ਦਾ ਹੈ । ਸਦਾਚਾਰੀ ਵਾਰਾਂ ਵਿਚ ਕਵੀਉਵਾਚ ਹੀ ਚਲਿਆ ਰਹਿੰਦਾ ਹੈ । ਇਸੇ ਲਈ ਵਾਰਾਂ ਵਿਚ ਦੂਜੇ ਗਿਆਨ ਦਾ ਬਹੁਤਾ ਪਤਾ ਨਹੀਂ ਲਗਦਾ। ਅਜਿਹੀ ਗਲ ਕਰ ਕੇ ਭਾਈ ਸਾਹਿਬ ਦੇ ਵਸਤੂ ਗਿਆਨ ਨੂੰ ਵੱਟਾ ਨਹੀਂ ਲਗ ਸਕਦਾ ।

ਸਰ ਵਾਲਟਰ ਸਕਾਟ ਖੇਤਾਂ ਵਿਚ ਜਾਕੇ ਹਰ ਸ਼ੈ ਬਾਰੇ ਦੀ ਜ਼ਰੂਰੀ ਗੱਲਾਂ ਨੋਟ ਕਰਦਾ ਸੀ । ਕਈ ਨਾਵਲਿਸਟ ਜਾਂ ਸਾਹਿੱਤਕਾਰ | ਹੁਣ ਵ। ਨੋਟ ਬੁਕਾਂ ਕੋਲ ਰਖਦੇ ਹਨ । ਡਾਇਰੀਆਂ ਤੇ ਰੋਜ਼ਨਾਮਚੇ ਤੇ ਸਫਰਨਾਮੇ ਆਦਿ ਬਹੁ ਮੁਖੀ ਗਿਆਨ ਲੈਣ ਦੇ ਜ਼ਰੀਏ ਹਨ । ਬਹੁਮੁਖੀ ਗਿਆਨ ਹਰ ਇਨਸਾਨ ਲਈ ਲੋੜੀਦੀ ਵਸਤ ਹੈ ਤੇ ਫੇਰ ਸ਼ਾਇਰ ਦੀ ਤਾਂ ਗੱਲ ਹੀ ਕੀ ਕਰਨੀ ਹੋਈ। ਜਿਹੜਾ ਸ਼ਾਇਰ ਨੁਕਰੇ ਬੈਠਾ ਰਹੇਗਾ ਜਾਂ ਦੋ ਚਾਰ ਵਾਕਫੀ ਨਾਲ ਗਣੀਆਂ ਮਿਣੀਆਂ ਗਲਾਂ ਕਰੇਗਾ ਘਰ ਵਾਲੀ 3 ਲੜ ਛੁਡਾਏਗਾ, ਮੇਲੇ ਠਲੇ ਤੋਂ ਉਪਰਾਮ ਰਹੇਗਾ, ਉਹਦੀ ਕਲਪਣਾ ਬਲ ਵਾਲੀ ਨਹੀਂ ਰਹੇਗੀ। ਉਰਦੂ ਦਾ ਮਹਾਂ ਕਵੀ ਮੀਰ ਤਕੀ ਵੀ ਗੋਸ਼ਾ ਨਸ਼ੀਨ ਹੋ ਗਿਆ ਸੀ । ਬਹੁਮੁਖੀ ਗਿਆਨ ਦਾ ਵਾਧਾ ਰੁਕ ਗਿਆ। ਪਿਛੋਂ ਮਜ਼ਮੂਨਾਂ ਦੀ ਰੰਗਾਂ ਰੰਗ ਘਟਣ ਦਾ ਇਕ ਕਾਰਨ ਇਹ ਵੀ ਹੋ ਗਿਆ ਸੀ। ਕ ਿਤੇ ਕਿਤੇ ਭਾਈ ਸਾਹਿਬ ਆਪਣੇ ਬਹੁਮੁਖੀ ਗਿਆਨ ਦੁਬਾਰਾ ਲਿਆਏ ਹਨ । ਧਿਆਨ ਨਾਲ ਦੇਖਿਆ ਜਾਏ ਤਾਂ ਕਬਿੱਤਾਂ ਦੀ ਵਚ ਵਾਰਾਂ ਵਾਲਾ ਵਸਤੁ ਗਿਆਨ ਘਟ ਹੈ । ਦੀਵੇ ਤੇ ਪਤੰਗ ਤਵੇ ਦਾ ਸੜਨਾ, ਜੋਤੀ ਦਾ ਜੋਤੀ ਤੋਂ ਪ੍ਰਕਾਸ਼ ਹੋਣਾ, ਹਰਣ ਦਾ ਕਸਤੂਰੀ ਦੇ