ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/9

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪੋਥੀਆਂ ਤੇ ਪਤਰੇ ਆਉਣ ਲੱਗੇ। ਗੋਇੰਦ ਵਾਲੋਂ ਬਾਬਾ ਮੋਹਨ ਜੀ ਤੋਂ ਪੋਥੀ, ਗੁਰਦੇਵ ਆਪ ਲੈ ਆਏ। ਏਸ ਪੋਥੀ ਵਿਚ ਭਗਤਾਂ ਦੀ ਬਾਣੀ ਤੀਜੇ ਗੁਰੂ ਜੀ ਨੇ ਅਕੱਠੀ ਕਰਾਈ ਸੀ। ਸਭ ਸਾਮਾਨ ਅਕੱਠਾ ਹੋ ਗਿਆ। ਰਾਮਸਰ ਗੁਰਦਵਾਰੇ ਵਾਲੀ ਥਾਂ ਤੰਬੂ ਲਗ ਗਿਆ। ਭਾਈ ਸਾਹਿਬ ਨੂੰ ਕਿਹਾ ਕਿ ਆਪ ਦੀ ਬਾਣੀ ਵੀ ਭਗਤਾਂ ਦੇ ਨਾਲ ਚੜ੍ਹਨੀ ਹੈ। ਆਪ ਨੇ ਹੱਥ ਬੰਨ੍ਹ ਅਰਜ਼ ਗੁਜ਼ਾਰੀ "ਜੀ ਸਚੇ ਪਾਤਸ਼ਾਹ ਦਾਸ ਦੀ ਤੁਕਬੰਦੀ ਸਾਹਿਬਾਂ ਦੀ ਬਾਣੀ ਨਾਲ ਨਹੀਂ ਬਹਿ ਸਕਦੀ।" ਸਾਹਿਬਾਂ ਫਰਮਾਇਆ "ਇਹ ਬਾਣੀ ਗ੍ਰੰਥ ਜੀ ਦੀ ਕੁੰਜੀ ਹੈ। ਏਸ ਬਾਣੀ ਵਿਚ ਗ੍ਰੰਥ ਜੀ ਦੇ ਸਭ ਤੱਤ ਪਏ ਹੋਏ ਹਨ। ਅਖੀਰ ਆਪ ਜੀ ਤੋਂ ਬੀੜ ਦੀ ਲਿਖਾਈ ਕਰਾਈ। ਏਸ ਲਈ ਨਹੀਂ ਕਿ ਹੱਥ ਸੋਹਣਾ ਸੀ ਜਾਂ ਹੋਰਾਂ ਤੋਂ ਚੰਗਾ ਲਿਖ ਸਕਦੇ ਸਨ। ਇਸ ਲਈ ਕਿ ਮਹਾਂ ਵਿਦਵਾਨ ਸਨ। ਕਿਸੇ ਵੇਲੇ ਸਾਨੂੰ ਫੁਰਸਤ ਨਾ ਵੀ ਹੋਇਆ ਕਰੇਗੀ ਤਾਂ ਵੀ ਦੇਖ ਚੁਣ ਕੇ ਕੰਮ ਨੇਪਰੇ ਚਾੜ੍ਹ ਲੈਣਗੇ। ਏਸ ਤਰ੍ਹਾਂ ਆਪ ਕਿਸੇ ਵੇਲੇ "ਸੁਧ ਕੀਚੈ" ਲਿਖ ਕੇ ਭਾਈ ਸਾਹਿਬ ਨੂੰ ਪਤਰੇ ਫੜਾ ਦੇਂਦੇ ਤੇ ਭਾਈ ਸਾਹਿਬ ਵਾਰਾਂ ਦੀਆਂ ਪਉੜੀਆਂ ਮੁਤਾਬਕ ਸਲੋਕ ਬੀੜ ਦੇਂਦੇ।


੧੬੬੧ ਬਿਕਰਮੀ ਵਿਚ ਇਹ ਵਡਾ ਕਾਰਜ ਸਿਰੇ ਚੜ੍ਹਿਆ। ਅਕਬਰ ਪਾਤਸ਼ਾਹ ਵਟਾਲੇ ਆਇਆ। ਤੰਗ-ਦਿਲਿਆਂ ਸ਼ਕੈਤ ਕੀਤੀ ਕਿ ਨਵੀਂ ਬਣੀ ਕਿਤਾਬ ਦੀਨ ਧਰਮ ਦੇ ਵਿਰੁੱਧ ਹੈ। ਗ੍ਰੰਬ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਵਟਾਲੇ ਲੈ ਕੇ ਗਏ।

ਪਹਿਲਾ ਵਾਕ ਆਇਆ-

"ਖ਼ਾਕ ਨੂਰ ਕਰਦੰ ਆਲਮ ਦੁਨੀਆਇ" ਸ਼ਹਿਨਸ਼ਾਹ ਖੁਸ਼ ਹੋ ਗਿਆ। ਚੁਗਲੀ ਬਾਜ਼ਾਂ ਨੂੰ ਕਿਥੋਂ ਚੈਣ ਚਉਂ ਆਉਂਦਾ? ਉਹਨਾਂ ਏਹੋ ਰਟ ਲਾਈ ਰਖੀ ਪਈ ਸ਼ਬਦ ਪਹਿਲਾਂ ਹੀ ਕਢਿਆ ਹੋਇਆ ਸੀ। ਤਦ ਅਕਬਰ ਨੇ ਆਪ ਪਤਰੇ ਉਲਟਾ ਕੇ ਪਾਠ ਕਰਾਇਆ, ਹੁਕਮ

੧੬.