ਜਿਉ ਮਣਿ ਲਹੁੜੇ ਸਪ ਸਿਰ
ਦੇਖੈ ਲੁਕਿ ਲੁਕਿ ਲੋਕ ਲੁਕਾਈ
ਜਾਣ ਰਸਾਇਣ ਪਾਰਿਅ
ਰਤੀ ਮੂਲ ਨ ਜਾਇ ਮੁਲਾਈ
ਆਪੁ ਗਣਾਇ ਨ ਆਪੁ ਗਣਾਈ ॥੪॥੪॥
ਕੋਈ ਸ਼ੈ ਬੇ-ਅਰਥ ਤੋ ਛੋਟੀ ਨਹੀਂ ।ਨਿੱਕੀਆਂ ਵਸਤਾਂ ਦੀ ਮਹਿਮਾ ਕਲਪਣਾ ਨਾਲ:-
ਕੀੜੀ ਨਿਕੜੀ ਚਲਿਤ ਕਰਿ ਭਿੰਗੀ ਨੋ ਮਿਲਿ ਭਿੰਗੀ ਹੋਵੇ
ਨਿਕੜੀ ਦਿਸੈ ਮਕੜੀ ਸੂਤ ਮੂੰਹੋ ਕਢਿ ਫਿਰਿ ਸੰਗਵੈ
ਨਿਕੜੀ ਮੁਖਿ ਵਖਾਣੀਐ, ਮਾਂਖਿਓ ਮਿਠਾ ਭਾਗਠ ਹੋਵੇ
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰਿ ਢੰਗ ਢੋਵੈ
ਗੁਟਕਾ ਮੂੰਹ ਵਿਚਿ ਪਾਇ ਕੈ ਦੇਸ ਦਿਸੰਤਰ ਜਾਇ ਖੜੋਵੈ
ਮੋਤੀ ਮਾਣਕ ਹੀਰਿਆ ਪਾਤਿਸਾਹ ਲੈ ਹਾਰ ਪਰੋਵੈ
ਪ ਇ ਸਮਾਇਣ ਦਹੀ ਵਲੋਵੈ ॥ ੪ ॥੭॥
ਨੀਵਾਂ, ਮਜੀਠ ਤੇ ਉੱਚਾ ਕੁਸੰਭੇ ਦੇ ਰੰਗ ਵਿਚ ਸਾਹਮਣੇ ਆ ਲੋਤਾ ਹੈ, ਮਹਾਂ ਕਵੀ ਇਹਨਾਂ ਦੇ ਬਿਆਨ ਨਹੀਂ ਲਿਖਦੇ, ਜਾਣੀ ਜਾਣ ਤੇ ਨੀਵੇਂ ਦੇ ਹੱਕ ਵਿਚ ਫੈਸਲਾ ਦੇ ਰਹੇ ਹਨ:-
ਰੰਗੁ ਮਜੀਠ ਕਸੁੰਭ ਦਾ ਕੱਚਾ ਪੱਕਾ ਕਿਤੁ ਵੀਚਾਰੇ
ਧਰਤੀ ਊਖਣਿ ਕਢੀਐ ਮੂਲਿ ਮਜੀਠ ਜੜੀ ਜੜ੍ਹ ਤਾਰੇ
ਉਖਲ ਮੁਹਲੇ ਕੁਟੀਐ ਪੀਹਣਿ ਪੀਸੈ ਚੁਕੀ ਭਾਰੇ
ਸਹੈ ਅਵਟਣ ਅਗ ਦਾ ਹੋਇ ਪਿਆਰੀ ਮਿਲੈ ਪਿਆਰੇ
ਮੋਹਲੀਅਹੁ ਸਿਰ ਕਢਿਕੈ ਫੁਲ ਕਸੁੰਭ ਚੁਲੰਭ ਖਿਲਾਰੇ