ਪੰਨਾ:ਭਾਈ ਗੁਰਦਾਸ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਟ ਤੁਰਸ਼ੀ ਦੇ ਰੰਗੀਐ ਕਪਟ ਸਨੇਹ ਰਹੈ ਦਿਹੁੰ ਚਾਰੇ ਨੀਵਾਂ ਜਿਣੇ ਉਚੇਰਾ ਹਾਰੇ ॥੪॥੬॥


ਨਿਮਤਾ ਦੇ ਹੋਰ ਛੰਦ ਵੀ ਮਿਲ ਸਕਦੇ ਹਨ, ਪਰ ਏਨੀਅ ਮਿਸਾਲਾਂ ਮਹਾਂ ਕਵੀ ਦੀ ਸੂਝ ਦਸਣ ਲਈ ਕਾਫੀ ਹਨ, ਏਸ ਮਜ਼ਮੂਨ ਤੇ ਆਖਰੀ ਸ਼ੈ: ਸਭਦੁ ਨੀਵੀਂ ਧਰਤਿ ਹੈ ਆਪ ਗਵਾਇ ਹੋਇ ਓਡੀਣੀ ਧੀਰਜ ਧਰਮ ਸੰਤੋਖ ਦੁੜ ਪੈਰਾਂ ਹੇਠ ਰਹੈ ਲਿਵ ਲੀਣੀ ਸਾਧ ਜਨਾਂ ਦੇ ਚਰਣ ਵਹਿ ਆਢੀਣੀ ਹੋਈ ਲਾਖੀਣੀ ਅੰਮ੍ਰਿਤ ਬੂੰਦ ਸੁਹਾਵਣੀ ਛਹਬਰ ਛਲੁਕ ਰੇਣੁ ਹੋਇ ਰੀਣੀ ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀਇ ਪਤੀ ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ ਗੁਰਮੁਖ ਸੁਖ ਫਲ ਹੈ ਮਸਕੀਣੀ ॥


ਹੁਣ ਭਲੇ ਦੇ ਮਜ਼ ਮਨ ਨੂੰ ਦੇਖੋ । ਏਥੇ ਭਲਿਆਈ ਦਾ ਅਵਤਾਰ ਯੁਧਿਸ਼ਟਰ ਜੀ ਨੂੰ ਤੇ ਬੁਰਿਆਈ ਦਾ ਦਰਯੋਧਨ ਨੂੰ ਬਣਾ ਕੇ ਕਿਸ ਤਰ੍ਹਾਂ ਨਕਤਾ ਕਢਿਆ ਹੈ: ਆਪ ਭਲਾ ਸਭ ਜਗ ਭਲਾ ਭਲਾ ਭੁਲਾ ਸਭਨਾ ਕਰ ਦੇਖੋ ਆਪਿ ਬੁਰਾ ਸਭ ਜਗ ਬੁਰਾ ਸਭ ਤੋਂ ਬੁਰਾ ਬੁਰੇ ਕੇ ਲੇਖੇ ਕਿਸ਼ਨ ਸਹਾਈ ਪਾਂਡ ਵਾਂ ਭਾਇਭਗਤਿ ਕਰਤੂਤਿ ਵਿਸੇਖੋ ਵੇਰ ਭਾਉ ਚਿਤੁ ਕੈਰਵਾਂ ਗਣਤੀ ਗਣਨਿ ਅੰਦਰਿ ਕਾਲੇਖੇ ਭਲਾ ਬੁਰਾ ਪਰ ਵੰਨਿਆ ਭਾਲਣਿ ਗਏ ਨ ਦਿਸਹਿ ਸਰੇਖੋ ਬੁਰਾ ਨ ਕੋਈ ਜੁਧਿਸ਼ਟਰੋ ਦੁਰਜੋਧਨ ਕੋ ਭਲਾ ਨ ਦੇਖੋ ੧੦੩.