ਕਰਵੈ ਹੋਇ ਸੁ ਟੋਟੀ ਰੇਖੈ।੩੧।੪।
ਭਲਾ ਤੇ ਬੁਰਾ ਹੋਰ ਢਬ ਨਾਲ
.
ਚੰਨਣੁ ਬਿਰਖੁ ਸੁਬਾਸੁ ਦੇ ਚੰਨਣ ਕਰਦਾ ਬਿਰਖੁ ਸਬਾਏ।
ਖਹਿੰਦੇ ਵਾਂਸਹੁ ਅਗ ਧੁਪਿ ਆਪਿ ਜਲੈ ਪਰਵਾਰ ਜਲਾਏ।
ਮੁਲਹ ਜਿਵੇਂ ਪੰਖੇਰੂਆਂ ਫਾਸੈ ਆਪਿ ਕੁਟੰਬ ਫਹਾਏ।
ਅਸਟ ਧਾਤੁ ਹੋਇ ਪਰਬਤਹੂੰ ਪਾਰਸ ਕਰਿ ਕੰਚਨੁ ਦਿਖਲਾਏ।
ਗੁਣਕਾ ਵਾੜੈ ਜਾਇ ਕੈ ਹੋਵਣ ਰੋਗੀ ਪਾਪ ਕਮਾਏ ।
ਦੁਖੀਏ ਆਵਨਿ ਵੈਦ ਘਰਿ ਦਾਰੂ ਦੇ ਦੇ ਰੋਗੁ ਮਿਟਾਏ।
ਭਲਾ ਬੁਰਾ ਦੁਇ ਸੰਗੁ ਸੁਭਾਏ। ੩੧ ।੧੪।
ਭਲੇ ਬੁਰੇ ਦੇ ਲੱਛਣਾਂ ਦਾ ਟਾਕਰਾ ਤਾਂ ਦੇਖੋ, ਹੈ ਕੋਈ ਗੱਲ ਰਹਿ ਗਈ ?
ਪਾਣੀ ਪਥਰ ਲੀਕ ਜਿਉਂ ਭਲਾ ਬੁਰਾ ਪਰਕਿਰਤਿ ਸੁਭਾਏ
ਵੈਰ ਨ ਟਿਕਦਾ ਭਲੈ ਚਿਤ ਹੇਤ ਨ ਟਿਕੈ ਬੁਰੇ ਮਨਿ ਆਏ
ਭਲਾ ਨ ਹੋਤੁ ਵਿਸਾਰਿਦਾ ਬੁਰਾ ਨ ਵੈਰੁ ਮਨਹੁੰ ਵਿਸਰਾਏ
ਆਸ ਨ ਪੂਜੈ ਦੁਹਾਂ ਦੀ ਦੁਰਮਤਿ ਗੁਰਮਤਿ ਅੰਤ ਲਿਖਾਏ
ਭਲਿਅਹੰ ਬੁਰਾ ਨ ਹੋਵਈ ਬੁਰਿਅਹੰ ਭਲਾ ਭਲਾ ਨ ਮਨਾਏ
ਵਿਰਤੀ ਹਾਨਿ ਵਿਖਾਣਿਆਂ ਲਈ ਸਿਆਣੀ ਸਿਖ ਸੁਣਾਏ
ਪਰਉਪਕਾਰ ਵਿਕਾਰ ਕਮਾਏ ॥ ੩੧॥੧੬॥
ਟਾਕਰੇ ਵੇਖ ਵੇਖ ਅੱਕ ਨਾ ਜਾਣਾ, ਭਾਈ ਸਾਹਿਬ ਹੁਣ ਕਹਾਣੀ ਸੁਣਾ ਰਹੇ ਹਨ:-
ਵਿਰਤੀ ਹਾਣਿ ਵਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ
ਭਲਾ ਬੁਰਾ ਦੁਇ ਚਲੇ ਰਾਹ ਉਸਥੈ ਤੈਸਾ ਉਸਥੈ ਪਾਣੀ