ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁਖ ਸਹਾਰਨਾ
ਧਰਤੀ ਉਤੈ ਰੁਖ ਸਿਰ ਤਲਵਾਇਆ
ਆਪਿ ਸਹੰਦੇ ਦੁਖੁ ਜਗੁ ਸਰਸਾਇਆ
ਫਲ ਦੇ ਲਾਹਨ ਭੁਖ ਵਟ ਵਗਾਇਆ
ਛਾਵ ਘਣੀ ਬਹਿ ਸੁਖਿ ਮਨ ਚਾਇਆ
ਵਢਨਿ ਆਇ ਮਨੁਖ ਆਪ ਤਛਾਇਆ
ਵਿਰਲੇ ਹੀ ਸਨਮੁਖ ਭਾਣਾ ਭਾਇਆ ॥੧੪॥੮॥
ਉਪਕਾਰ
ਹੁਖਹੁੰ ਘਰਿ ਛਾਵਾਇ ਥੰਮ੍ਹ ਥੰਮਾਇਆ
ਸਿਰ ਕਰਵਤ ਧਰਾਇ ਬੇੜ ਘੜਾਇਆ
ਲੋਹੇ ਨਾਲ ਜੜਾਇ ਪੂਰ ਤਰਾਇਆ
ਲਖ ਲਹਿਰਿ ਦਰੀਆਇ ਪਾਰ ਲੰਘਾਇਆ
ਗੁਰ ਸਿੱਖਾਂ ਭੈ ਜਾਇ ਸ਼ਬਦ ਕਮਾਇਆ
ਇਕਸ ਪਿਛੈ ਲਾਇ ਲਖ ਛਡਾਇਆ ॥੧੪॥੯॥
ਸਮਦਰਸਤਾ
ਧਰਤੀ ਅੰਦਰਿ ਬਿਰਖ ਹੋਇ ਪਹਿਲੋਂ ਦੇ ਜੜ੍ਹ ਪੈਰ ਟਿਕਾਈ
ਉਪਰ ਝੂ ਝਟਲਾ ਠੰਢੀ ਛਾਉਂ ਸੁਥਾਉਂ ਸੁਹਾਈ
ਪਵਣ ਪਾਣੀ ਪਾਲਾ ਸਹੈ ਸਿਰ ਤਲਵਾਇਆ ਨਿਹਚਲੁ ਜਾਈ
ਫਲਦੇ ਵਟ ਵਗਾਇਆਂ ਸਿਰ ਕਲਵਤ ਲੈ ਲੋਕ ਤਰਾਈ
ਗੁਰਮੁਖਿ ਜਨਮ ਸਕਾਰਥਾ ਪ੍ਰਉਪਕਾਰੀ ਸਹਜ ਸੁਭਾਈ
ਮਿਤਰ ਨ ਸਤਰ ਨ ਮੋਹ ਧ੍ਰੋਹ ਸਮਦਹਸੀ ਗੁਰ ਸ਼ਬਦਿ ਸਮਾਈ
੧੦੬,