ਪੰਨਾ:ਭਾਰਤ ਦਾ ਸੰਵਿਧਾਨ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖਬੰਧ

ਸੰਵਿਧਾਨ ਦਾ ਇਹ ਪੰਜਾਬੀ ਉਲਥਾ ਹਿੰਦ ਸਰਕਾਰ ਦੀ ਆਗਿਆ ਅਨੁਸਾਰ ਪਟਿਆਲਾ ਯੂਨੀਅਨ ਦੇ ਮਹਿਕਮਾ ਪੰਜਾਬੀ ਨੇ ਕੇਂਦਰ ਦੇ ਪਰਵਾਣ ਕੀਤੇ ਹੋਏ ਹਿੰਦੀ ਉਲਥੇ ਦੇ ਆਧਾਰ ਤੇ ਕੀਤਾ ਹੈ । ਇਸ ਵਿਚ ਸਰਕਾਰ ਹਿੰਦ ਦੇ ਤਿਆਰ ਕਰਵਾਏ ਹੋਏ ਹੀ ਸੰਕੇਤ ਵਰਤਣ ਦਾ ਹੁਕਮ ਸੀ ਅਤੇ ਕਿਧਰੇ ਟਾਂਵੀ ਟਾਂਵੀ ਹੀ ਅਦਲਾ ਬਦਲੀ ਕਰਨ ਦੀ ਖੁਲ੍ਹ ਸੀ। ਜੂਨ ੧੯੫੦ ਵਿਚ ਇਹ ਉਲਥਾ ਮੁਕੰਮਲ ਹੋ ਜਾਣ ਪਿਛੋਂ ਸਤੰਬਰ-ਅਕਤੂਬਰ ਵਿਚ ਇਕ ਖਾਸ ਨੀਯਤ ਕੀਤੀ ਗਈ ਮਾਹਰ ਕਮੇਟੀ ਵਿਚ ਵਿਚਾਰਿਆ ਗਿਆ, ਜਿਸ ਤੋਂ ਉਪਰੰਤ ਸਰਕਾਰ ਹਿੰਦ ਦੀ ਮਨਜ਼ੂਰੀ ਨਾਲ ਹੁਣ ਇਹ ਪਰਕਾਸ਼ਤ ਕੀਤਾ ਜਾ ਰਿਹਾ ਹੈ ।

ਪਟਿਆਲਾ
੬-੩-੫੩

ਗੰਡਾ ਸਿੰਘ
ਡਾਇਰੈਕਟਰ, ਮਹਿਕਮਾ ਪੰਜਾਬੀ


ਇਸ ਦੇ ਆਰੰਭਕ ਉਲਥਾਕਾਰ ਸ. ਬਲਵੰਤ ਸਿੰਘ ਬੀ. ਏ., ਐਲਐਲ. ਬੀ , ਸ. ਜੋਗਿੰਦਰ ਸਿੰਘ ਐਮ, ਏ. ਤੇ ਪੰਡਤ ਕਰਤਾਰ ਸਿੰਘ ਦਾਖਾ ਸਨ । ਇਸ ਨੂੰ ਇਕ-ਸਾਰ ਕਰਨ ਵਾਲੇ ਸ. ਲਾਲ ਸਿੰਘ ਐਮ. ਏ. ਤੇ ਸ. ਬਲਵੰਤ ਸਿੰਘ ਉਲਥਾਕਾਰ ਸਨ । ਇਨ੍ਹਾਂ ਤੋਂ ਬਿਨਾ ਮਾਹਰ ਕਮੇਟੀ ਦੇ ਮੈਂਬਰ ਸ. ਤੇਜਾ ਸਿੰਘ ਐਮ. ਏ., ਸ. ਭਗਤ ਸਿੰਘ ਬੀ. ਏ., ਐਲਐਲ ਬੀ., ਡਾਕਟਰ ਮੋਹਨ ਸਿੰਘ ਐਮ. ਏ,, ਪੀਐਚ. ਡੀ., ਡੀ. ਲਿਟ., ਗਿਆਨੀ ਗੁਰਮੁਖ ਸਿੰਘ ਮੁਸਾਫਰ ਤੇ ਸ. ਗੰਡਾ ਸਿੰਘ ਐਮ. ਏ. ਸਨ ।