ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

103

(2) ਰਾਜ ਸਭਾ ਵਿੱਚ ਰਾਜਾਂ ਦੇ [ਅਤੇ ਸੰਘ ਰਾਜਖੇਤਰਾਂ ਦੇ] ਪ੍ਰਤੀਨਿਧਾਂ ਦੁਆਰਾ ਭਰੀਆਂ ਜਾਣ ਵਾਲੀਆਂ ਥਾਂਵਾਂ ਦਾ ਟਿੱਕਣ ਚੌਥੀ ਅਨੁਸੂਚੀ ਵਿਚਲੇ ਉਸ ਨਮਿੱਤ ਉਪਬੰਧਾਂ ਦੀ ਅਨੁਸਾਰਤਾ ਵਿੱਚ ਹੋਵੇਗਾ। (3) ਖੰਡ (1) ਦੇ ਉਪ-ਖੰਡ (ੳ) ਦੇ ਅਧੀਨ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰ ਅਜਿਹੇ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਹੇਠ-ਲਿਖੇ ਜਿਹੇ ਮਾਮਲਿਆਂ ਬਾਰੇ ਵਿਸ਼ੇਸ ਗਿਆਨ ਜਾਂ ਅਮਲੀ ਤਜ਼ਰਬਾ ਹੋਵੇ, ਅਰਥਾਤ-

    ਸਾਹਿਤ, ਵਿਗਿਆਨ, ਕਲਾ ਅਤੇ ਸਮਾਜਕ ਸੇਵਾ।

(4) ਰਾਜ-ਸਭਾ ਲਈ[1] [2]* * * ਹਰੇਕ ਰਾਜ ਦੇ ਪ੍ਰਤੀਨਿਧ ਉਸ ਰਾਜ ਦੀ ਵਿਧਾਨ-ਸਭਾ ਦੇ ਚੁਣੇ ਮੈਂਬਰਾਂ ਦੁਆਰਾ ਅਨੁਪਾਤੀ ਪ੍ਰਤੀਨਿਧਤਾ ਦੇ ਕਾਇਦੇ ਦੀ ਅਨੁਸਾਰਤਾ ਵਿੱਚ ਇਕਹਿਰੀ ਬਦਲਈ-ਯੋਗ ਵੋਟ ਨਾਲ ਚੁਣੇ ਜਾਣਗੇ। (5) ਰਾਜ ਸਭਾ ਲਈ [ਸੰਘ ਰਾਜਖੇਤਰਾਂ] ਦੇ ਪ੍ਰਤੀਨਿਧ ਅਜਿਹੇ ਢੰਗ ਨਾਲ ਚੁਣੇ ਜਾਣਗੇ ਜਿਹਾ ਸੰਸਦ ਕਾਨੂੰਨ ਦੁਆਰਾ ਮੁਕੱਰਰ ਕਰੇ |

ਲੋਕ ਸਭਾ ਦੀ ਰਚਨਾ |, [3][*81 (1)[4] ਅਨੁਛੇਦ 331 ਦੇ , **** ਉਪਬੰਧਾਂ ਦੇ ਤਾਬੇ ਲੋਕ

103

  1. 18 ਸੰਵਿਧਾਨ (ਸੱਤਵੀ ਸੋਧ) ਐਕਟ, 1956 ਦੀ ਧਾਰਾ 3 ਦੁਆਰਾ “ਪਹਿਲੀ ਅਨੁਸੂਚੀ ਦੇ ਭਾਗ ੳ ਜਾਂ ਭਾਗ ਅ ਵਿੱਚ ਉਲਿਖਤ" ਸ਼ਬਦ ਅਤੇ ਅੱਖਰਾਂ ਦਾ ਲੋਪ ਕਰ ਦਿੱਤਾ ਗਿਆ।
  2. 22 ਸੰਵਿਧਾਨ (ਛੱਤੀਵੀਂ ਸੋਧ) ਐਕਟ, 1975 ਦੀ ਧਾਰਾ 5 ਦੁਆਰਾ (26.4.1975 ਤੋਂ) “ਅਤੇ ਦਸਵੀਂ ਅਨੁਸੂਚੀ ਦੇ ਪੈਰਾ 5” ਸ਼ਬਦ ਅਤੇ ਅੰਕ ਦਾ ਲੋਪ ਕਰ ਦਿੱਤਾ ਗਿਆ।
  3. 19 ਉਪਰੋਕਤ ਦੀ ਧਾਰਾ 3 ਦੁਆਰਾ “ਪਹਿਲੀ ਅਨੁਸੂਚੀ ਦੇ ਭਾਗ ੲ ਵਿੱਚ ਉਲਿਖਤ ਰਾਜਾਂ " ਦੀ ਥਾਵੇਂ ਰੱਖੇ ਗਏ।
  4. 21 ਸੰਵਿਧਾਨ (ਪੈਂਤੀਵੀਂ ਸੋਧ) ਐਕਟ, 1974 ਦੀ ਧਾਰਾ 4 ਦੁਆਰਾ (1.3.1975 ਤੋਂ) ਅਨੁਛੇਦ 331 ਦੇ ਉਪਬੰਧਾਂ ਦੇ ਅਧੀਨ ਰਹਿੰਦੇ ਹੋਏ” ਦੀ ਥਾਵੇਂ ਰੱਖੇ ਗਏ।