108
(ੲ) ਅਜਿਹੀਆਂ ਹੋਰ ਕਾਬਲੀਅਤਾਂ ਨ ਰੱਖਦਾ ਹੋਵੇ ਜਿਹੀਆਂ ਉਸ ਨਮਿੱਤ ਸੰਸਦ ਤੇ ਬਣਾਏ ਕਿਸੇ ਕਾਨੂੰਨ ਦੁਆਰਾ ਜਾਂ ਉਸ ਦੇ ਅਧੀਨ ਮੁਕੱਰਰ ਕੀਤੀਆਂ ਜਾਣ।
ਹਵਾਲੇ ਵਿੱਚ ਗ਼ਲਤੀ:Closing </ref> missing for <ref> tag</ref>[85. ਸੰਸਦ ਦੇ ਇਜਲਾਸ, ਉਠਾ ਦੇਣ ਅਤੇ ਤੁੜਾਓ। (1) ਰਾਸ਼ਟਰਪਤੀ ਸਮੇਂ ਸਮੇਂ ਤੇ ਸੰਸਦ ਦੇ ਹਰੇਕ ਸਦਨ ਨੂੰ ਅਜਿਹੇ ਸਮੇਂ ਅਤੇ ਸਥਾਨ ਤੇ, ਜਿਹਾ ਉਹ ਉਚਿਤ ਸਮਝੇ, ਇਕੱਤਰ ਹੋਣ ਲਈ ਬੁਲਾਵੇਗਾ, ਪਰ ਉਸ ਦੇ ਇੱਕ ਇਜਲਾਸ ਦੀ ਅੰਤਮ ਬੈਠਕ ਅਤੇ ਉਸਦੇ ਅਗਲੇ ਇਜਲਾਸ ਦੀ ਪਹਿਲੀ ਬੈਠਕ ਲਈ ਨਿਯਤ ਤਰੀਕ ਵਿਚਕਾਰ ਛੇ ਮਹੀਨੇ ਨਹੀਂ ਪੈਣਗੇ।]
(2) ਰਾਸ਼ਟਰਪਤੀ ਸਮੇਂ ਸਮੇਂ ਤੇ(ੳ) ਸਦਨਾਂ ਜਾਂ ਕਿਸੇ ਸਦਨ ਨੂੰ ਉਠਾ ਸਕੇਗਾ;
(ਅ) ਲੋਕ ਸਭਾ ਨੂੰ ਤੋੜ ਸਕੇਗਾ।]
86. ਰਾਸ਼ਟਰਪਤੀ ਦਾ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ (1) ਰਾਸ਼ਟਰਪਤੀ ਸੰਸਦ ਦੇ ਕਿਸੇ ਸਦਨ ਨੂੰ ਜਾਂ ਮਿਲ ਇਕੱਠੇ ਹੋਏ ਦੋਹਾਂ ਸਦਨਾਂ ਨੂੰ ਸੰਬੋਧਤ ਕਰ ਸਕੇਗਾ, ਅਤੇ ਉਸ ਪ੍ਰਯੋਜਨ ਲਈ ਮੈਂਬਰਾਂ ਦੀ ਹਾਜ਼ਰੀ ਲੋੜ ਸਕੇਗਾ। (2) ਰਾਸ਼ਟਰਪਤੀ, ਭਾਵੇਂ ਸੰਸਦ ਵਿੱਚ ਉਦੋਂ ਲੰਬਿਤ ਕਿਸੇ ਬਿਲ ਬਾਰੇ ਜਾਂ ਹੋਰਵੇਂ ਸੰਸਦ ਦੇ ਕਿਸੇ ਸਦਨ ਨੂੰ ਸੰਦੇਸ਼ ਭੇਜ ਸਕੇਗਾ ਅਤੇ ਉਹ ਸਦਨ ਜਿਸ ਨੂੰ ਕੋਈ ਸੰਦੇਸ਼ ਇਸ ਤਰ੍ਹਾਂ ਭੇਜਿਆ ਗਿਆ ਹੋਵੇ ਉਸ ਸੰਦੇਸ਼ ਦੁਆਰਾ ਵਿਚਾਰ ਕਰਨ ਲਈ ਲੋੜੇ ਮਾਮਲੇ ਤੇ ਪੂਰੀ ਸੰਖ-ਪੂਰਬਕ ਸ਼ੀਘਰਤਾ ਨਾਲ ਵਿਚਾਰ ਕਰੇਗਾ।
108