ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

110

90. ਉਪ-ਸਭਾਪਤੀ ਦੇ ਅਹੁਦੇ ਦਾ ਖ਼ਾਲੀ ਹੋਣਾ ਅਤੇ ਉਸ ਤੋਂ ਅਸਤੀਫਾ, ਅਤੇ ਹਟਾਇਆ ਜਾਣਾ। ਰਾਜ ਸਭਾ ਦੇ ਉਪ-ਸਭਾਪਤੀ ਵਜੋਂ ਅਹੁਦਾ ਧਾਰਨ ਕਰਦਾ ਮੈਂਬਰ(ੳ) ਜੇ ਉਹ ਉਸ ਸਭਾ ਦਾ ਮੈਂਬਰ ਨ ਰਹੇ ਤਾਂ ਆਪਣਾ ਅਹੁਦਾ ਖ਼ਾਲੀ ਕਰ ਦੇਵੇਗਾ; (ਅ) ਕਿਸੇ ਸਮੇਂ ਵੀ, ਸਭਾਪਤੀ ਨੂੰ ਸੰਬੋਧਤ ਆਪਣੇ ਦਸਖਤੀ ਲੇਖ ਦੁਆਰਾ, ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕੇਗਾ ਅਤੇ; (ੲ) ਉਸ ਸਭਾ ਦੇ ਉਸ ਸਮੇਂ ਕੁੱਲ ਮੈਂਬਰਾਂ ਦੀ ਬਹੁਸੰਮਤੀ ਨਾਲ ਪਾਸ ਕੀਤੇ ਗਏ ਸਭਾ ਦੇ ਮਤੇ ਦੁਆਰਾ ਆਪਣੇ ਅਹੁਦੇ ਤੋਂ ਹਟਾਇਆ ਜਾ ਸਕੇਗਾ; ਪਰੰਤੂ ਖੰਡ (ੲ) ਦੇ ਪ੍ਰਯੋਜਨ ਲਈ ਕੋਈ ਮਤਾ ਪੇਸ਼ ਨਹੀਂ ਕੀਤਾ ਜਾਵੇਗਾ ਜੇਕਰ ਉਸ ਮਤੇ ਨੂੰ ਪੇਸ਼ ਕਰਨ ਦੇ ਇਰਾਦੇ ਦਾ ਘੱਟ ਤੋਂ ਘੱਟ ਚੌਦਾਂ ਦਿਨਾਂ ਦਾ ਨੋਟਿਸ ਨ ਦੇ ਦਿੱਤਾ ਗਿਆ ਹੋਵੇ।

91. ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ, ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ,ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ (1) ਜਦ ਤੱਕ ਸਭਾਪਤੀ ਦਾ ਅਹੁਦਾ ਖ਼ਾਲੀ ਹੋਵੇ, ਜਾਂ ਕਿਸੇ ਮੁੱਦਤ ਦੇ ਦੌਰਾਨ ਜਦ ਉਪ-ਰਾਸ਼ਟਰਪਤੀ ਰਾਸ਼ਟਰਪਤੀ ਵਜੋਂ ਕਾਰਜ ਕਰ ਰਿਹਾ ਹੋਵੇ, ਜਾਂ ਉਸ ਦੇ ਕਾਜਕਾਰ ਨਿਭਾ ਰਿਹਾ ਹੋਵੇ, ਉਪ-ਸਭਾਪਤੀ ਜੇ ਉਪ-ਸਭਾਪਤੀ ਦਾ ਅਹੁਦਾ ਵੀ ਖ਼ਾਲੀ ਹੋਵੇ, ਤਾਂ ਰਾਜ ਸਭਾ ਦਾ ਅਜਿਹਾ ਮੈਂਬਰ ਜਿਸ ਨੂੰ ਰਾਸ਼ਟਰਪਤੀ ਉਸ ਪ੍ਰਯੋਜਨ ਲਈ ਨਿਯੁਕਤ ਕਰੇ ਉਸ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰੇਗਾ।

110