ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

114

ਜਾਵੇਗਾ ਕਿ ਉਹ ਸੰਸਦ ਦੇ ਦੋਹਾਂ ਸਦਨਾਂ ਲਈ ਸਾਂਝੀਆਂ ਆਸਾਮੀਆਂ ਦੇ ਸਿਰਜਣ ਨੂੰ ਰੋਕਦੀ ਹੈ। (2) ਸੰਸਦ, ਕਾਨੂੰਨ ਦੁਆਰਾ ਸੰਸਦ ਦੇ ਹਰੇਕ ਸਦਨ ਦੇ ਸਕੱਤਰੇਤੀ ਅਮਲੇ ਵਿੱਚ ਭਰਤੀ ਦਾ, ਅਤੇ ਨਿਯੁਕਤ ਵਿਅਕਤੀਆਂ ਦੀਆਂ ਸੇਵਾਂ ਦੀਆਂ ਸ਼ਰਤਾਂ ਦਾ, ਵਿਨਿਯਮਨ ਕਰ ਸਕੇਗੀ। (3) ਜਦ ਤੱਕ ਸੰਸਦ ਖੰਡ (2) ਦੇ ਅਧੀਨ ਉਪਬੰਧ ਨਹੀਂ ਕਰਦੀ, ਰਾਸ਼ਟਰਪਤੀ ਲੋਕ ਸਭਾ ਦੇ ਸਪੀਕਰ ਜਾਂ ਰਾਜ ਸਭਾ ਦੇ ਸਭਾਪਤੀ ਨਾਲ, ਜਿਹੀ ਕਿ ਸੂਰਤ ਹੋਵੇ, ਮਸ਼ਵਰੇ ਪਿੱਛੋਂ, ਲੋਕ ਸਭਾ ਦੇ ਜਾਂ ਰਾਜ ਸਭਾ ਦੇ ਸਕੱਤਰੇਤੀ ਅਮਲੇ ਵਿੱਚ ਭਰਤੀ ਦੇ, ਅਤੇ ਨਿਯੁਕਤ ਵਿਅਕਤੀਆਂ ਦੀਆਂ ਸੇਵਾ ਦੀਆਂ ਸ਼ਰਤਾਂ ਦੇ ਵਿਨਿਯਮਨ ਲਈ ਨਿਯਮ ਬਣਾ ਸਕੇਗਾ ਅਤੇ ਇਸ ਤਰ੍ਹਾਂ ਬਣਾਏ ਕੋਈ ਨਿਯਮ ਉਕਤ ਖੰਡ ਦੇ ਅਧੀਨ ਬਣਾਏ ਕਿਸੇ ਕਾਨੂੰਨ ਦੇ ਉਪਬੰਧਾਂ ਦੇ ਤਾਬੇ ਪ੍ਰਭਾਵੀ ਹੋਣਗੇ।

ਕਾਰਜ ਦਾ ਸੰਚਾਲਣ

99.ਮੈਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ। ਸੰਸਦ ਦੇ ਹਰੇਕ ਸਦਨ ਦਾ ਹਿਰਿਕ ਮੈਂਬਰ, ਆਪਣੀ ਥਾਂ ਸੰਭਾਲਣ ਤੋਂ ਪਹਿਲਾਂ, ਰਾਸ਼ਟਰਪਤੀ, ਜਾਂ ਰਾਸ਼ਟਰਪਤੀ ਦੁਆਰਾ ਉਸ ਨਮਿੱਤ ਨਿਯੁਕਤ ਹੋਏ ਵਿਅਕਤੀ ਅੱਗੇ ਤੀਜੀ ਅਨੁਸੂਚੀ ਵਿੱਚ ਇਸ ਪ੍ਰਯੋਜਨ ਲਈ ਦਿੱਤੇ ਫਾਰਮ ਦੇ ਅਨੁਸਾਰ ਸਹੁੰ ਚੁੱਕੇਗਾ ਜਾਂ ਪ੍ਰਤਿੱਗਿਆ ਕਰੇਗਾ ਅਤੇ ਉਸ ਤੇ ਸਹੀ ਪਾਵੇਗਾ।

100. ਸਦਨਾਂ ਵਿੱਚ ਵੋਟ ਦੇਣਾ,ਖ਼ਾਲੀ ਥਾਵਾਂ ਦੇ ਹੁੰਦਿਆ ਹੋਇਆਂਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ। (1) ਇਸ ਸੰਵਿਧਾਨ ਵਿੱਚ ਹੋਰਵੇਂ ਉਪਬੰਧਤ ਨੂੰ ਛੱਡ ਕੇ ਕਿਸੇ, ਸਦਨ ਦੀ ਕਿਸੇ ਬੈਠਕ ਜਾਂ ਸਦਨਾਂ ਦੀ ਸੰਯੁਕਤ ਬੈਠਕ ਵਿੱਚ ਸਭ ਸਵਾਲ, ਸਪੀਕਰ ਜਾਂ ਸਭਾਪਤੀ ਜਾਂ ਸਪੀਕਰ ਵਜੋਂ ਕਾਰਜ ਕਰਦੇ ਵਿਅਕਤੀ ਤੋਂ ਬਿਨਾਂ ਹੋਰ ਹਾਜ਼ਰ ਅਤੇ ਵੋਟ ਦੇਣ ਵਾਲੇ ਮੈਂਬਰਾਂ ਦੀਆਂ ਵੋਟਾਂ ਦੀ ਬਹੁ-ਸੰਮਤੀ ਨਾਲ ਤੈਅ ਕੀਤੇ ਜਾਣਗੇ।

     ਸਭਾਪਤੀ ਜਾਂ ਸਪੀਕਰ, ਜਾਂ ਉਸ ਵਜੋਂ ਕਾਰਜ ਕਰਦਾ ਵਿਅਕਤੀ, ਪਹਿਲੀ ਵਾਰ ਵੋਟ ਨਹੀਂ ਦੇਵੇਗਾ, ਪਰ ਵੋਟਾਂ ਬਰਾਬਰ ਹੋਣ ਸੂਰਤ ਵਿੱਚ ਉਸ ਦੀ ਨਿਰਣਾਇਕ ਵੋਟ ਹੋਵੇਗੀ ਅਤੇ ਉਹ ਉਸ ਦੀ

114