ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

119

ਦਾ ਫੈਸਲਾ ਅੰਤਮ ਹੋਵੇਗਾ। (2) ਅਜਿਹੇ ਕਿਸੇ ਸਵਾਲ ਦੇ ਕੋਈ ਫੈਸਲਾ ਦੇਣ ਤੋਂ ਪਹਿਲਾਂ, ਰਾਸ਼ਟਰਪਤੀ ਚੋਣ ਕਮਿਸ਼ਨ ਦੀ ਰਾਏ ਪ੍ਰਾਪਤ ਕਰੇਗਾ ਅਤੇ ਅਜਿਹੀ ਰਾਏ ਦੇ ਅਨੁਸਾਰ ਕਾਰਜ ਕਰੇਗਾ। 104.ਅਨੁਛੇਦ 99 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਜਾਂ ਨਾਕਾਬਲ ਹੋਣ ਤੇ ਬੈਠਣ ਅਤੇ ਵੋਟ ਦੇਣ ਲਈ ਡੰਨ। ਜੇ ਸੰਸਦ ਦੇ ਕਿਸੇ ਸਦਨ ਵਿੱਚ ਕੋਈ ਵਿਅਕਤੀ ਅਨੁਛੇਦ 99 ਦੀਆਂ ਲੋੜਾਂ ਦੀ ਪੂਰਤੀ ਕਰਨ ਤੋਂ ਪਹਿਲਾਂ, ਜਾਂ ਇਹ ਜਾਣਦੇ ਹੋਏ ਕਿ ਉਹ ਉਸ ਦੀ ਮੈਂਬਰੀ ਲਈ ਕਾਬਲ ਨਹੀਂ ਹੈ ਜਾਂ ਨਾਕਾਬਲ ਹੈ, ਸੰਸਦ ਦੇ ਬਣਾਏ ਕਿਸੇ ਕਾਨੂੰਨ ਦੇ ਉਪਬੰਧਾਂ ਦੁਆਰਾ ਅਜਿਹਾ ਕਰਨ ਤੋਂ ਮਨਾਂ ਕੀਤਾ ਹੋਇਆ ਹੈ, ਮੈਂਬਰ ਵਜੋਂ ਬੈਠੇ ਜਾਂ ਵੋਟ ਦੇਵੇ, ਤਾਂ ਉਹ ਹਰੇਕ ਦਿਨ ਲਈ ਜਦ ਉਹ ਇਸ ਤਰ੍ਹਾਂ ਬੈਠੇ ਜਾਂ ਵੋਟ ਦੇਵੇ, ਪੰਜ ਸੌ ਰੁਪਏ ਦੇ ਡੌਨ ਦਾ ਭਾਗੀ ਹੋਵੇਗਾ ਜੋ ਸੰਘ ਨੂੰ ਦੇਣਯੋਗ ਰਿਣ ਵਜੋਂ ਵਸੂਲ ਹੋਵੇਗਾ।

ਸੰਸਦ ਅਤੇ ਉਸ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ।

105. ਸੰਸਦ ਦੇ ਸਦਨਾਂ ਦੀਆਂ ਅਤੇ ਉਸ ਦਾ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਆਦਿ। (1) ਇਸ ਸੰਵਿਧਾਨ ਦੇ ਉਪਬੰਧਾਂ ਦੇ ਅਤੇ ਸੰਸਦ ਦੇ ਜ਼ਾਬਤੇ ਦਾ ਵਿਨਿਯਮਨ ਕਰਨ ਵਾਲੇ ਨਿਯਮਾਂ ਅਤੇ ਸਥਾਈ ਹੁਕਮਾਂ ਦੇ ਤਾਬੇ, ਸੰਸਦ ਵਿੱਚ ਬੋਲਣ ਦੀ ਸੁਤੰਤਰਤਾ ਹੋਵੇਗੀ। (2) ਸੰਸਦ ਦੇ ਕਿਸੇ ਮੈਂਬਰ ਦੇ ਵਿਰੁੱਧ ਸੰਸਦ ਜਾਂ ਉਸ ਦੀ ਕਿਸੇ ਕਮੇਟੀ ਵਿੱਚ ਉਸ ਦੀ ਆਖੀ ਕਿਸੇ ਗੱਲ ਜਾਂ ਦਿੱਤੀ ਕਿਸੇ ਵੋਟ ਬਾਰੇ ਕਿਸੇ ਅਦਾਲਤ ਵਿੱਚ ਕੋਈ ਕਾਰਵਾਈਆਂ ਨਹੀਂ ਚੱਲ ਸਕਣਗੀਆਂ, ਅਤੇ ਨ ਕਿਸੇ ਵਿਅਕਤੀ ਦੇ ਵਿਰੁੱਧ ਸੰਸਦ ਦੇ ਕਿਸੇ ਸਦਨ ਦੀ ਸੱਤਾ ਦੁਆਰਾ ਜਾਂ

119