ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

120

ਉਸ ਦੇ ਅਧੀਨ ਕਿਸੇ ਰਿਪੋਟ, ਪੱਤਰ, ਵੋਟਾਂ ਜਾਂ ਕਾਰਵਾਈਆਂ ਦੇ ਪ੍ਰਕਾਸ਼ਨ ਬਾਰੇ ਇਸ ਤਰ੍ਹਾਂ ਦੀਆਂ ਕੋਈ ਕਾਰਵਾਈਆਂ ਚੱਲ ਸਕਣਗੀਆਂ।

(3) ਹੋਰ ਗੱਲਾਂ ਵਿੱਚ, ਸੰਸਦ ਦੇ ਹਰੇਕ ਸਦਨ ਦੀਆਂ ਅਤੇ ਹਰੇਕ ਸਦਨ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ ਅਜਿਹੀਆਂ ਹੋਣਗੀਆਂ ਜਿਹੀਆਂ ਸੰਸਦ ਸਮੇਂ ਸਮੇਂ ਤੇ, ਕਾਨੂੰਨ ਦੁਆਰਾ, ਪਰਿਭਾਸ਼ਤ ਕਰੇ ਅਤੇ ਜਦ ਤੱਕ ਇਸ ਤਰ੍ਹਾਂ ਪਰਿਭਾਸ਼ਤ ਨ ਕੀਤੀਆਂ ਜਾਣ, ਤਦ ਤੱਕ [1][ਉਹੀ ਹੋਣਗੀਆਂ ਜੋ ਇਸ ਸੰਵਿਧਾਨ (ਚੌਤਾਲਵੀਂ ਸੋਧ ਐਕਟ, 1978 ਦੀ ਧਾਰਾ ਦੇ ਨਾਫ਼ਜ ਹੋਣ ਤੋਂ ਤੁਰੰਤ ਪਹਿਲਾਂ ਉਸ ਸਦਨ ਦੀ ਅਤੇ ਉਸ ਦੇ ਮੈਂਬਰਾਂ ਕਮੇਟੀਆਂ ਦੀ ਸੀ।]

(4) ਜਿਨ੍ਹਾਂ ਵਿਅਕਤੀਆਂ ਨੂੰ ਇਸ ਸੰਵਿਧਾਨ ਦੇ ਆਧਾਰ ਤੇ ਸੰਸਦ ਦੇ ਕਿਸੇ ਸਦਨ ਜਾਂ ਉਸ ਦੀ ਕਿਸੇ ਕਮੇਟੀ ਵਿੱਚ ਬੋਲਣ ਦਾ, ਅਤੇ ਹੋਰਵੇਂ ਉਸ ਦੀਆਂ ਕਾਰਵਾਈਆਂ ਵਿੱਚ ਭਾਗ ਲੈਣ ਦਾ, ਅਧਿਕਾਰ ਹੈ ਉਨ੍ਹਾਂ ਦੇ ਸੰਬੰਧ ਵਿੱਚ ਖੰਡ (1), (2) ਅਤੇ (3) ਦੇ ਉਪਬੰਧ ਉਸੇ ਤਰ੍ਹਾਂ ਲਾਗੂ ਹੋਣਗੇ ਜਿਸ ਤਰ੍ਹਾਂ ਉਹ ਸੰਸਦ ਦੇ ਮੈਂਬਰਾਂ ਦੇ ਸੰਬੰਧ ਵਿੱਚ ਲਾਗੂ ਹੁੰਦੇ ਹਨ।

106.ਮੈਂਬਰ ਦੀਆਂ ਤਨਖਾਹਾਂ ਅਤੇ ਭੱਤੇ। ਸੰਸਦ ਦੇ ਹਰੇਕ ਸਦਨ ਦੇ ਮੈਂਬਰਾਂ ਨੂੰ ਅਜਿਹੀਆਂ ਤਨਖਾਹਾਂ ਅਤੇ ਭੱਤੇ ਜਿਹੇ ਸੰਸਦ ਕਾਨੂੰਨ ਦੁਆਰਾ ਸਮੇਂ ਸਮੇਂ ਤੇ ਤੈਅ ਕਰੇ ਅਤੇ ਜਦ ਤੱਕ ਉਸ ਬਾਰੇ ਉਪਬੰਧ ਇਸ ਤਰ੍ਹਾਂ ਨ ਬਣਾਇਆ ਜਾਵੇ, ਅਜਿਹੇ ਭੱਤੇ ਅਜਿਹੀਆਂ ਦਰਾਂ ਅਤੇ ਅਜਿਹੀਆਂ ਸ਼ਰਤਾਂ ਤੇ ਜਿਹੀਆਂ ਭਾਰਤ ਡੋਮੀਨੀਅਨ ਦੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੂਰਤ ਵਿੱਚ ਇਸ ਸੰਵਿਧਾਨ ਦੇ ਅਰੰਭ ਤੋਂ ਤੁਰੰਤ ਪਹਿਲਾਂ ਲਾਗੂ ਸਨ, ਪ੍ਰਾਪਤ ਕਰਨ ਦਾ ਹੱਕ ਹੋਵੇਗਾ।

120

  1. 49 ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਦੀ ਧਾਰਾ 15 ਦੁਆਰਾ (20.06.1979 ਤੋਂ ਪ੍ਰਭਾਵੀ) ਕੁੱਝ ਸ਼ਬਦਾਂ ਦੀ ਥਾਵੇਂ ਰੱਖੇ।