122
ਬਾਬਤ ਦੋਵੇਂ ਸਦਨ ਅੰਤਮ ਤੌਰ ਤੇ ਅਸਹਿਮਤ ਹੋ ਚੁੱਕੇ ਹੋਣ, ਜਾਂ; (ੲ) ਉਸ ਬਿਲ ਦੀ ਦੂਜੇ ਸਦਨ ਦੁਆਰਾ ਪ੍ਰਾਪਤੀ ਦੀ ਤਰੀਕ ਤੋਂ ਉਸ ਦੇ ਉਸ ਨੂੰ ਪਾਸ ਕੀਤੇ ਬਿਨਾਂ ਛੇ ਮਹੀਨੇ ਤੋਂ ਵੱਧ ਬੀਤ ਜਾਣ,
ਤਾਂ ਜੇਕਰ ਲੋਕ ਸਭਾ ਦੇ ਤੁੜਾਓ ਦੇ ਕਾਰਨ ਉਹ ਬਿਲ ਬੀਤ ਨ ਗਿਆ ਹੋਵੇ, ਰਾਸ਼ਟਰਪਤੀ ਸਦਨਾਂ ਨੂੰ ਉਸ ਬਿਲ ਤੇ ਗੌਰ ਕਰਨ ਅਤੇ ਵੋਟ ਦੇਣ ਦੇ ਪ੍ਰਯੋਜਨ ਲਈ ਸੰਯੁਕਤ ਬੈਠਕ ਵਿੱਚ ਇਕੱਤਰ ਹੋਣ ਲਈ ਉਨ੍ਹਾਂ ਬੁਲਾਉਣ ਦੇ ਆਪਣੇ ਇਰਾਦੇ ਦੀ ਅਧਿਸੂਚਨਾ, ਜੇ ਉਹ ਬੈਠਕ ਵਿੱਚ ਹੋਣ ਤਾਂ ਸੰਦੇਸ਼ ਦੁਆਰਾ ਜਾਂ ਜੇ ਬੈਠਕ ਵਿੱਚ ਨ ਹੋਣ ਤਾਂ ਲੋਕ ਅਧਿਸੂਚਨਾ ਦੁਆਰਾ, ਦੇ ਸਕੇਗਾ:
ਪਰੰਤੂ ਇਸ ਖੰਡ ਦੀ ਕੋਈ ਗੱਲ ਕਿਸੇ ਧਨ-ਬਿਲ ਨੂੰ ਲਾਗੂ ਨਹੀਂ ਹੋਵੇਗੀ।
(2) ਅਜਿਹੇ ਕਿਸੇ ਛੇ ਮਹੀਨੇ ਦੀ ਮੁੱਦਤ ਦਾ ਸ਼ੁਮਾਰ ਕਰਨ ਵਿੱਚ ਜਿਸ ਦਾ ਖੰਡ (1) ਵਿੱਚ ਹਵਾਲਾ ਦਿੱਤਾ ਗਿਆ ਹੈ, ਕਿਸੇ ਅਜਿਹੇ ਮੁੱਦਤ ਨੂੰ ਧਿਆਨ ਵਿੱਚ ਨਹੀਂ ਲਿਆ ਜਾਵੇਗਾ ਜਿਸ ਦੇ ਦੌਰਾਨ ਉਕਤ ਖੰਡ ਦੇ ਉਪ-ਖੰਡ (ੲ) ਵਿੱਚ ਹਵਾਲਾ ਦਿੱਤਾ ਗਿਆ ਸਦਨ ਉੱਠਿਆ ਜਾਂ ਲਗਾਤਾਰ ਚਾਰ ਤੋਂ ਵੱਧ ਦਿਨ ਲਈ ਸਥੱਗਤ ਰਿਹਾ ਹੈ।
(3) ਜਦ ਰਾਸ਼ਟਰਪਤੀ ਸਦਨਾਂ ਨੂੰ ਸੰਯੁਕਤ ਬੈਠਕ ਵਿੱਚ ਇਕੱਤਰ ਹੋਣ ਲਈ ਬੁਲਾਉਣ ਦੇ ਆਪਣੇ ਇਰਾਦੇ ਨੂੰ ਖੰਡ (1) ਦੇ ਅਧੀਨ ਅਧਿਸੂਚਿਤ ਕਰ ਚੁੱਕਿਆ ਹੋਵੇ, ਤਾਂ ਕੋਈ ਸਦਨ ਬਿਲ ਤੇ ਅੱਗੇ ਕਾਰਵਾਈ ਨਹੀਂ ਕਰੇਗਾ, ਪਰ ਰਾਸ਼ਟਰਪਤੀ ਆਪਣੀ ਅਧਿਸੂਚਨਾ ਦੀ ਤਰੀਕ ਪਿੱਛੋਂ ਕਿਸੇ ਸਮੇਂ ਸਦਨਾਂ ਨੂੰ ਅਧਿਸੂਚਨਾ ਵਿੱਚ ਉਲਿਖਤ ਪ੍ਰਯੋਜਨ ਲਈ ਸੰਯੁਕਤ ਬੈਠਕ ਵਿੱਚ ਇਕੱਤਰ ਹੋਣ ਲਈ ਬੁਲਾ ਸਕੇਗਾ ਅਤੇ ਜੇ ਉਹ ਅਜਿਹਾ ਕਰੇ, ਤਾਂ ਸਦਨ ਉਸਦੇ ਅਨੁਸਾਰ ਇਕੱਤਰ ਹੋਣਗੇ।
122