131
(ਅ) ਕਿਸੇ ਵਿੱਤੀ ਸਾਲ ਦੇ ਦੌਰਾਨ ਕਿਸੇ ਸੇਵਾ ਤੇ ਉਸ ਸੇਵਾ ਅਤੇ ਉਸ ਸਾਲ ਲਈ ਗ੍ਰਾਂਟ ਕੀਤੀ ਗਈ ਰਕਮ ਤੋਂ ਵਧੀਕ ਕੋਈ ਧਨ ਖ਼ਰਚ ਹੋ ਗਿਆ ਹੋਵੇ, ਤਾਂ ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਅੱਗੇ, ਜਿਹੀ ਕਿ ਸੂਰਤ ਹੋਵੇ, ਉਸ ਖ਼ਰਚ ਦੀ ਅਨੁਮਾਨਤ ਰਕਮ ਨੂੰ ਵਿਖਾਉਣ ਵਾਲਾ ਹੋਰ ਵਿਵਰਣ ਰਖਵਾਏਗਾ ਜਾਂ ਲੋਕ ਸਭਾ ਨੂੰ ਅਜਿਹੀ ਵਧੀਕ ਰਕਮ ਲਈ ਮੰਗ ਪੇਸ਼ ਕਰਵਾਏਗਾ |
(2) ਅਜਿਹੇ ਕਿਸੇ ਵਿਵਰਣ ਅਤੇ ਖ਼ਰਚ ਜਾਂ ਮੰਗ ਦੇ ਸੰਬੰਧ ਵਿੱਚ ਅਤੇ ਭਾਰਤ ਦੇ ਸੰਚਿਤ ਫ਼ੰਡ ਵਿੱਚੋਂ ਅਜਿਹੇ ਖ਼ਰਚ ਜਾਂ ਅਜਿਹੀ ਮੰਗ ਬਾਰੇ ਗ੍ਰਾਂਟ ਦੀ ਪੂਰਤੀ ਲਈ ਧਨਾਂ ਦਾ ਨਮਿੱਤਣ ਅਖ਼ਤਿਆਰਤ ਕਰਨ ਲਈ ਬਣਾਏ ਜਾਣ ਵਾਲੇ ਕਿਸੇ ਕਾਨੂੰਨ ਦੇ ਸਬੰਧ ਵਿੱਚ ਵੀ, ਅਨੁਛੇਦ 112, 113 ਅਤੇ 114 ਦੇ ਉਪਬੰਧ ਉਸੇ ਤਰ੍ਹਾਂ ਹੀ ਪ੍ਰਭਾਵੀ ਹੋਣਗੇ ਜਿਸ ਤਰ੍ਹਾਂ ਸਾਲਾਨਾ ਵਿੱਤ ਵਿਵਰਣ ਅਤੇ ਉਸ ਵਿੱਚ ਜ਼ਿਕਰ ਕੀਤੇ ਖ਼ਰਚ ਜਾਂ ਗ੍ਰਾਂਟ ਲਈ ਕਿਸੇ ਮੰਗ ਅਤੇ ਭਾਰਤ ਦੇ ਸੰਚਿਤ ਫ਼ੰਡ ਵਿੱਚੋਂ ਅਜਿਹੇ ਕਿਸੇ ਖ਼ਰਚ ਜਾਂ ਗ੍ਰਾਂਟ ਦੀ ਪੂਰਤੀ ਲਈ ਧਨਾਂ ਦਾ ਨਮਿੱਤਣ ਅਖ਼ਤਿਆਰਤ ਕਰਨ ਲਈ ਬਣਾਏ ਜਾਣ ਵਾਲੇ ਕਾਨੂੰਨ ਦੇ ਸੰਬੰਧ ਵਿੱਚ ਪ੍ਰਭਾਵੀ ਹੁੰਦੇ ਹਨ।
116.ਲੇਖਾ-ਗ੍ਰਾਂਟਾਂ, ਸਾਖ ਗ੍ਰਾਂਟਾਂ ਅਤੇ ਅਪਵਾਦੀ ਗ੍ਰਾਂਟਾਂ। (1) ਇਸ ਅਧਿਆਏ ਦੇ ਪੂਰਵਗਾਮੀ ਉਪਬੰਧਾਂ ਵਿੱਚ ਕਿਸੇ ਗੱਲ ਹੁੰਦਿਆ ਹੋਇਆਂ ਵੀ, ਲੋਕ ਸਭਾ ਨੂੰ— (ੳ) ਕਿਸੇ ਵਿੱਤੀ ਸਾਲ ਦੇ ਕਿਸੇ ਭਾਗ ਲਈ ਅਨੁਮਾਨਤ ਖ਼ਰਚ ਬਾਰੇ ਕਿਸੇ ਗ੍ਰਾਂਟ ਨੂੰ, ਅਜਿਹੀ ਗ੍ਰਾਂਟ ਲਈ ਵੋਟ ਦੇਣ ਲਈ ਅਨੁਛੇਦ 113 ਵਿੱਚ ਮੁਕੱਰਰ ਜ਼ਾਬਤੇ ਦੀ ਪੂਰਤੀ ਦੇ ਲੰਬਿਤ ਰਹਿਣ ਤੱਕ ਅਤੇ ਉਸ ਖ਼ਰਚ ਦੇ ਸੰਬੰਧ ਵਿੱਚ ਅਨੁਛੇਦ 114 ਦੇ ਉਪਬੰਧਾਂ ਦੀ ਅਨੁਸਾਰਤਾ ਵਿੱਚ ਕਾਨੂੰਨ ਦਾ ਪਾਸ ਹੋਣਾ ਲੰਬਿਤ ਰਹਿਣ ਤੱਕ, ਪੇਸ਼ਗੀ ਦੇਣ ਦੀ;
131