147
133. ਉੱਚ ਅਦਾਲਤ ਤੋਂ ਦੀਵਾਨੀ ਮਾਮਲਿਆਂ ਬਾਬਤ ਕੀਤੀਆਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲੀ ਅਧਿਕਾਰਤਾ। [1] [(1) ਭਾਰਤ ਦੇ ਰਾਜਖੇਤਰ ਵਿੱਚ ਕਿਸੇ ਊਚ-ਅਦਾਲਤ ਦੀ ਕਿਸੇ ਦੀਵਾਨੀ ਕਾਰਵਾਈ ਵਿੱਚ ਕਿਸੇ ਨਿਰਏ, ਡਿਗਰੀ ਜਾਂ ਅੰਤਮ ਹੁਕਮ ਦੀ ਅਪੀਲ ਸਰਵ-ਉੱਚ ਅਦਾਲਤ ਵਿੱਚ ਹੋਵੇਗੀ [2] [ਜੇ ਉੱਚ ਅਦਾਲਤ ਅਨੁਛੇਦ 134 ੳ ਅਧੀਨ ਪ੍ਰਮਾਣਤ ਕਰ ਦਿੰਦੀ ਹੈ ਕਿ]
(ੳ) ਕਿ ਉਸ ਮੁਕੱਦਮੇ ਵਿੱਚ ਵਿਆਪਕ ਮਹੱਤਤਾ ਵਾਲਾ ਕੋਈ ਸਾਰਵਾਨ ਕਾਨੂੰਨੀ ਸਵਾਲ ਪਲਚਿਆ ਹੈ; ਅਤੇ
(ਅ) ਕਿ ਉੱਚ ਅਦਾਲਤ ਦੀ ਰਾਏ ਵਿੱਚ ਉਪਰੋਕਤ ਸਵਾਲ ਦਾ ਸਰਵ-ਉੱਚ ਅਦਾਲਤ ਦੁਆਰਾ ਫ਼ੈਸਲਾ ਹੋਣਾ ਜ਼ਰੂਰੀ ਹੈ।
(2) ਅਨੁਛੇਦ 132 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਖੰਡ (1) ਦੇ ਅਧੀਨ ਸਰਵ-ਉੱਚ ਅਦਾਲਤ ਵਿੱਚ ਅਪੀਲ ਕਰਨ ਵਾਲੀ ਕੋਈ ਧਿਰ ਅਜਿਹੀ ਅਪੀਲ ਦੇ ਆਧਾਰਾਂ ਵਿੱਚ ਇਹ ਆਧਾਰ ਵੀ ਦੱਸ ਸਕੇਗੀ ਕਿ ਇਸ ਸੰਵਿਧਾਨ ਦੇ ਨਿਰਵਚਨ ਬਾਬਤ ਕਿਸੇ ਸਾਰਵਾਨ ਕਾਨੂੰਨੀ ਸਵਾਲ ਦਾ ਗਲਤ ਫ਼ੈਸਲਾ ਕੀਤਾ ਗਿਆ ਹੈ।
(3) ਇਸ ਅਨੁਛੇਦ ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕਿਸੇ ਉੱਚ ਅਦਾਲਤ ਦੇ ਇੱਕ ਜੱਜ ਦੇ ਨਿਰਏ, ਡਿਗਰੀ, ਜਾਂ ਅੰਤਮਹੁਕਮ ਦੀ ਅਪੀਲ, ਜੇਕਰ ਸੰਸਦ ਕਾਨੂੰਨ ਦੁਆਰਾ ਹੋਰਵੇਂ ਉਪਬੰਧ ਨ ਕਰੇ, ਸਰਵ-ਉੱਚ ਅਦਾਲਤ ਵਿੱਚ ਨਹੀਂ ਹੋ ਸਕੇਗੀ।
147