149
ਦੰਡ ਦੀਆਂ ਅਪੀਲਾਂ ਲੈਣ ਅਤੇ ਸੁਣਨ ਦੀਆਂ ਕੋਈ ਹੋਰ ਸ਼ਕਤੀਆਂ ਪ੍ਰਦਾਨ ਕਰ ਸਕੇਗੀ।
[1] [134ੳ.ਸਰਵ-ਉੱਚ ਅਦਾਲਤ ਵਿੱਚ ਅਪੀਲ ਦੇ ਲਈ ਪ੍ਰਮਾਣ-ਪੱਤਰ। ਹਰੇਕ ਉੱਚ ਅਦਾਲਤ, ਜੋ ਅਨੁਛੇਦ 132 ਦੇ ਖੰਡ (1) ਜਾਂ ਅਨੁਛੇਦ 133 ਦੇ ਖੰਡ (1) ਜਾਂ ਅਨੁਛੇਦ 134 ਤੇ ਖੰਡ (1) ਵਿੱਚ ਹਵਾਲਾ ਦਿੱਤੇ ਨਿਰਏ, ਡਿਗਰੀ, ਅੰਤਮ ਹੁਕਮ ਜਾਂ ਦੰਡ ਪਾਸ ਕਰਦੀ ਹੈ ਜਾਂ ਦਿੰਦੀ ਹੈ, ਅਜਿਹੇ ਪਾਸ ਕੀਤੇ ਜਾਂ ਦਿੱਤੇ ਜਾਣ ਤੋਂ ਪਿੱਛੋਂ, ਜਿੰਨੀ ਛੇਤੀ ਹੋ ਸਕੇ, ਇਸ ਸਵਾਲ ਦਾ ਤੈਅ ਕਰਨਾ ਕਿ ਉਸ ਮੁਕਦਮੇ ਦੇ ਸੰਬੰਧ ਵਿੱਚ, ਜਿਹੀ ਕਿ ਸੂਰਤ ਹੋਵੇ, ਅਨੁਛੇਦ 132 ਦੇ ਖੰਡ (1) ਜਾਂ ਅਨੁਛੇਦ 133 ਦੇ ਖੰਡ (1) ਜਾਂ ਅਨੁਛੇਦ 134 ਦੇ ਖੰਡ (1) ਦੇ ਉਪ-ਖੰਡ (ੲ) ਵਿੱਚ ਹਵਾਲਾ ਦਿੱਤੀ ਪ੍ਰਕ੍ਰਿਤੀ ਦਾ ਪ੍ਰਮਾਣ ਪੱਤਰ ਦਿੱਤਾ ਜਾਵੇ ਜਾਂ ਨਹੀਂ,
(ੳ) ਜੇ ਇਹ ਇਸ ਤਰ੍ਹਾਂ ਕਰਨਾ ਠੀਕ ਸਮਝਦਾ ਹੈ ਤਾਂ ਸਵੈ-ਪ੍ਰੇਰਨਾ ਨਾਲ ਕਰ ਸਕੇਗਾ; ਅਤੇ (ਅ) ਜੇ ਅਜਿਹਾ ਨਿਰਣਾ, ਡਿਗਰੀ, ਅੰਤਮ ਹੁਕਮ ਜਾਂ ਦੰਡ ਪਾਸ ਕੀਤੇ ਜਾਣ ਜਾਂ ਦਿੱਤੇ ਜਾਣ ਦੇ ਤੁਰੰਤ ਮਗਰੋਂ ਦੁਖਤ ਧਿਰ ਦੁਆਰਾ ਜਾਂ ਉਸਦੇ ਨਮਿੱਤ ਜ਼ਬਾਨੀ ਦਰਖ਼ਾਸਤ ਦਿੱਤੀ ਜਾਂਦੀ ਹੈ, ਤਾਂ ਕਰੇਗਾ। ]
135.ਮੌਜੂਦਾ ਕਾਨੂੰਨ ਦੇ ਅਧੀਨ ਫੈਡਰਲ ਕੋਰਟ ਦੀ ਅਧਿਕਾਰਤਾ ਅਤੇ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਦੁਆਰਾ ਵਰਤੋਂ ਯੋਗ ਹੋਣਾ। ਜਦ ਤੱਕ ਸੰਸਦ ਕਾਨੂੰਨ ਦੁਆਰਾ ਹੋਰਵੇਂ ਉਪਬੰਧ ਨ ਕਰੇ ਸਰਵ-ਉੱਚ ਅਦਾਲਤ ਨੂੰ ਕਿਸੇ ਅਜਿਹੇ ਮਾਮਲੇ ਬਾਰੇ ਵੀ, ਜਿਸ ਨੂੰ ਅਨੁਛੇਦ 133 ਜਾਂ ਅਨੁਛੇਦ 134 ਦੇ ਉਪਬੰਧ ਲਾਗੂ ਨਹੀਂ ਹੁੰਦੇ, ਅਧਿਕਾਰਤਾ ਅਤੇ ਸ਼ਕਤੀਆਂ ਹੋਣਗੀਆਂ ਜੇ ਉਸ ਮਾਮਲੇ ਦੇ ਸੰਬੰਧ ਵਿੱਚ ਅਤੇ ਸ਼ਕਤੀਆਂ ਇਸ ਸੰਵਿਧਾਨ ਦੇ ਅਰੰਭ ਤੋਂ ਤੁਰੰਤ ਪਹਿਲਾਂ ਕਿਸੇ ਮੌਜੂਦਾ ਕਾਨੂੰਨ ਦੇ ਅਧੀਨ ਅਧਿਕਾਰਤਾ ਅਤੇ ਸ਼ਕਤੀਆਂ ਫੈਡਰਲ ਕੋਰਟ ਦੁਆਰਾ ਵਰਤੋਂ ਯੋਗ ਸਨ।
149
- ↑ 1 ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਦੀ ਧਾਰਾ 20 ਦੁਆਰਾ (01.08.1979 ਤੋਂ ਪ੍ਰਭਾਵੀ) ਅੰਤਰਸਥਾਪਤ