68
ਅਜਿਹੀ ਦਰ ਤੇ ਮੁਆਵਜ਼ੇ ਦੀ ਅਦਾਇਗੀ ਲਈ ਉਪਬੰਧ ਨ ਕਰਦਾ ਹੋਵੇ ਜੋ ਉਸ ਦੇ ਬਾਜ਼ਾਰ ਮੁੱਲ ਤੋਂ ਘੱਟ ਨਹੀਂ ਹੋਵੇਗੀ ]
(2) ਇਸ ਅਨੁਛੇਦ ਵਿੱਚ--
25 [(ੳ) “ਸੰਪਦਾ” ਪਦ ਦਾ ਕਿਸੇ ਸਥਾਨਕ ਖੇਤਰ ਦੇ ਸੰਬੰਧ ਵਿੱਚ ਉਹੀ ਅਰਥ ਹੋਵੇਗਾ, ਜੋ ਉਸ ਪਦ ਜਾਂ ਉਸ ਦੇ ਸਥਾਨਕ ਤੁੱਲ ਦਾ ਉਸ ਖੇਤਰ ਵਿੱਚ ਨਾਫ਼ਜ਼ ਭੋਂ-ਦਾਰੀਆਂ ਸੰਬੰਧੀ ਮੌਜੂਦਾ ਕਾਨੂੰਨ ਵਿੱਚ ਹੈ ਅਤੇ ਉਸ ਵਿੱਚ--
(i) ਕੋਈ ਜਾਗੀਰ, ਇਨਾਮ ਜਾਂ ਮੁਆਫ਼ੀ ਜਾਂ ਹੋਰ ਉਸੇ ਵਰਗੀ ਗ੍ਰਾਂਟ ਅਤੇ 26ਤਾਮਿਲਨਾਡੂ] ਅਤੇ ਕੇਰਲ ਰਾਜਾਂ ਵਿੱਚ ਕੋਈ ਜਨਮ ਅਧਿਕਾਰ ਵੀ ਸ਼ਾਮਲ ਹੋਵੇਗਾ ;
(ii) ਰੱਈਤਵਾੜੀ ਬੰਦੋਬਸਤ ਦੇ ਅਧੀਨ ਧਾਰਨ ਕੀਤੀ ਕੋਈ ਭੋਂ ਵੀ ਸ਼ਾਮਲ ਹੋਵੇਗੀ ;
(iii) ਖੇਤੀ ਦੇ ਪ੍ਰਯੋਜਨ ਲਈ ਜਾਂ ਉਸ ਦੇ ਸਹਾਇੱਕ ਪ੍ਰਯੋਜਨਾਂ ਲਈ ਧਾਰਨ ਕੀਤੀ ਜਾਂ ਪੱਟੇ ਤੇ ਦਿੱਤੀ ਗਈ ਕੋਈ ਭੋਂ, ਜਿਸ ਵਿੱਚ ਬੰਜਰ ਭੋਂ, ਵਣ-ਭੋਂ, ਚਰਾਂਦ ਲਈ ਭੋਂ ਜਾਂ ਭੋਂ ਦੇ ਕਾਸ਼ਤਕਾਰਾਂ, ਖੇਤੀ ਮਜਦੂਰਾਂ ਅਤੇ ਗ੍ਰਾਮ ਦਸਤਕਾਰਾਂ ਦੁਆਰਾ ਦਖ਼ਲ ਵਿੱਚ ਰੱਖੀਆਂ ਇਮਾਰਤਾਂ ਅਤੇ ਹੋਰ ਢਾਚਿਆਂ ਦੀਆਂ ਜਗ੍ਹਾਂ ਲਈ ਭੋਂ ਸ਼ਾਮਲ ਹੈ, ਵੀ ਸ਼ਾਮਲ ਹੋਵੇਗੀ;
(ਅ) ਕਿਸੇ ਸੰਪਦਾ ਦੇ ਸੰਬੰਧ ਵਿੱਚ “ਅਧਿਕਾਰ” ਪਦ ਵਿੱਚ ਕਿਸੇ ਮਾਲਕ, ਉਪ-ਮਾਲਕ, ਅਧੀਨ-ਮਾਲਕ, ਭੋਂ-ਧਾਰੀ
25 ਸੰਵਿਧਾਨ (ਸਤਾਰ੍ਹਵੀਂ ਸੋਧ) ਐਕਟ, 196੫, ਧਾਰਾ 2 ਦੁਆਰਾ ਉਪ-ਖੰਡ (ੳ) ਦੀ ਥਾਵੇਂ (ਅਤੀਤ-ਦਰਸ਼ੀ ਪ੍ਰਭਾਵ ਨਾਲ) ਰੱਖਿਆ ਗਿਆ ।
26 ਮਦਰਾਸ ਰਾਜ (ਨਾਂ ਦਾ ਬਦਲਣਾ) ਐਕਟ, 1968, ਧਾਰਾ 4 ਦੁਆਰਾ “ਸ਼ਬਦ ਮਦਰਾਸ” ਦੀ ਥਾਵੇਂ (14.61.1969 ਤੋਂ ਲੈ ਕੋ) ਰੱਖਿਆ ਗਿਆ ।
68