75 39. ਰਾਜ ਦੁਆਰਾ ਪੈਰਵੀ ਕੀਤੇ ਜਾਣ ਵਾਲੇ ਕੁਝ ਕੁ ਨੀਤੀ ਦੇ ਸਿਧਾਂਤ। ਰਾਜ ਆਪਣੀ ਨੀਤੀ, ਖ਼ਾਸ ਕਰਕੇ, ਇਹ ਸੁਨਿਸ਼ਚਿਤ ਕਰਾਉਣ ਲਈ ਚਲਾਵੇਗਾ ਕਿ– (ੳ) ਸਭਨਾਂ ਨਾਗਰਿਕਾਂ ਨੂੰ, ਪੁਰਖਾਂ ਅਤੇ ਇਸਤਰੀਆਂ ਨੂੰ ਸਮਾਨ ਤੌਰ ਤੇ, ਜੀਵਕਾ ਦੇ ਚੋਖੇ ਸਾਧਨ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ; (ਅ) ਸਮਾਜ ਦੇ ਪਦਾਰਥਕ ਵਸੀਲਿਆਂ ਦੀ ਮਾਲਕੀ ਅਤੇ ਨਿਯੰਤਰਨ ਇਸ ਤਰ੍ਹਾਂ ਵੰਡਿਆ ਹੋਵੇ ਕਿ ਉਸ ਨਾਲ ਵੱਧ ਤੋਂ ਵੱਧ ਸਾਂਝੀ ਭਲਾਈ ਹੋਵੇ; (ੲ) ਆਰਥਕ ਪ੍ਰਬੰਧ ਇਸ ਤਰ੍ਹਾਂ ਚੱਲੇ, ਕਿ ਉਸ ਨਾਲ ਦੌਲਤ ਅਤੇ ਉਤਪਾਦਨ ਦੇ ਸਾਧਨਾਂ ਦਾ ਸਰਬ-ਸਾਧਾਰਨ ਲਈ ਹਾਨੀਕਾਰਕ ਕੇਂਦਰਣ ਨ ਹੋਵੇ; (ਸ) ਪੁਰਖਾਂ ਅਤੇ ਇਸਤਰੀਆਂ ਦੋਹਾਂ ਦਾ ਸਮਾਨ ਕੰਮ ਲਈ ਸਮਾਨ ਵੇਤਨ ਹੋਵੇ; (ਹ) ਕਾਮਿਆਂ, ਪੁਰਖਾਂ ਅਤੇ ਇਸਤਰੀਆਂ ਦੀ ਸਿਹਤ ਅਤੇ ਤਾਕਤ ਅਤੇ ਬੱਚਿਆਂ ਦੀ ਨਰਮ ਉਮਰ ਦੀ ਦੁਰਵਰਤੋਂ ਨ ਹੋਵੇ ਅਤੇ ਨਾਗਰਿਕਾਂ ਨੂੰ ਆਰਥਕ ਜ਼ਰੂਰਤ ਤੋਂ ਬੇਵੱਸ ਹੋ ਕੇ ਅਜਿਹੇ ਰੋਜਗਾਰਾਂ ਵਿੱਚ ਨ ਜਾਣਾ ਪਵੇ, ਜੋ ਉਨ੍ਹਾਂ ਦੀ ਉਮਰ ਜਾਂ ਤਾਕਤ ਤੇ ਅਨੁਕੂਲ ਨ ਹੋਣ ; (ਕ) ਬੱਚਿਆਂ ਨੂੰ ਸੁਤੰਤਰ ਅਤੇ ਗੌਰਵ ਵਾਤਾਵਰਣ ਵਿੱਚ ਸਵੱਸਥ ਤਰੀਕੇ ਨਾਲ ਵਿਕਾਸ ਦੇ ਮੌਕੇ ਸਹੂਲਤਾਂ ਦਿੱਤੀਆਂ ਜਾਣ ਅਤੇ ਬੱਚਿਆਂ ਅਤੇ ਨੌਜਵਾਨਾਂ ਦੀ ਸ਼ੋਸ਼ਣ ਤੇ ਅਤੇ ਸਦਾਚਾਰਕ ਅਤੇ ਪਦਾਰਥਕ ਤੱਜਣ ਤੋਂ ਹਿਫਾਜ਼ਤ ਹੋਵੇ।
3 ਸੰਵਿਧਾਨ (ਬਿਆਲਵੀਂ ਸੋਧ) ਐਕਟ, 1976, ਧਾਰਾ 7 ਦੁਆਰਾ (03.01.1977 ਤੋਂ ਪ੍ਰਭਾਵੀ) ਖੰਡ (ਕ) ਦੀ ਥਾਵੇਂ ਰੱਖਿਆ
75