ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

84

(ੳ) ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਮੈਂਬਰਾਂ; ਅਤੇ (ਅ) ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਮੈਂਬਰਾਂ; ਤੋਂ ਮਿਲ ਕੇ ਬਣੇਗਾ ।

1ਵਿਆਖਿਆ,- ਇਸ ਅਨੁਛੇਦ ਅਤੇ ਅਨੁਛੇਦ 55 ਵਿੱਚ, “ਰਾਜ” ਵਿੱਚ ਦਿੱਲੀ ਰਾਸ਼ਟਰੀ-ਕੌਮੀ ਰਾਜਧਾਨੀ ਰਾਜ ਖੇਤਰ ਅਤੇ ਪੁਡੁਚੇਰੀ* ਸੰਘ ਰਾਜਖੇਤਰ ਸ਼ਾਮਲ ਹੈ।

55. ਰਾਸ਼ਟਰਪਤੀ ਦੀ ਚੋਣ ਦਾ ਢੰਗ। (1) ਜਿੱਥੋਂ ਤੱਕ ਅਮਲਯੋਗ ਹੋਵੇ, ਰਾਸ਼ਟਰਪਤੀ ਦੀ ਚੋਣ ਵਿੱਚ ਵੱਖ ਵੱਖ ਰਾਜਾਂ ਦੀ ਪ੍ਰਤੀਨਿਧਤਾ ਦੇ ਪੈਮਾਨੇ ਵਿੱਚ ਇਕਤਸਾਰਤਾ ਹੋਵੇਗੀ। (2) ਰਾਜਾਂ ਵਿਚਕਾਰ ਆਪਸ ਵਿਚਲੀ ਅਜਿਹੀ ਇਕਸਾਰਤਾ ਅਤੇ ਰਾਜਾਂ ਵਿਚਕਾਰ ਸਮੁੱਚੇ ਤੌਰ ਤੇ ਅਤੇ ਸੰਘ ਵਿੱਚ ਬਰਾਬਰੀ ਸੁਨਿਸ਼ਚਿਤ ਕਰਨ ਤੇ ਪ੍ਰਯੋਜਨ ਲਈ, ਸੰਸਦ ਦੀ ਅਤੇ ਹਰੇਕ ਰਾਜ ਦੀ ਵਿਧਾਨ ਸਭਾ ਦਾ ਹਰੇਕ ਚੁਣਿਆ ਮੈਂਬਰ ਜਿੰਨੇ ਵੋਟ ਅਜਿਹੀ ਚੋਣ ਵਿੱਚ ਦੇਣ ਦਾ ਹੱਕਦਾਰ ਹੈ ਉਨ੍ਹਾਂ ਦੀ ਗਿਣਤੀ ਹੇਠ-ਲਿਖੇ ਢੰਗ ਨਾਲ ਤੈਅ ਕੀਤੀ ਜਾਵੇਗੀ :-

(ੳ) ਕਿਸੇ ਰਾਜ ਦੀ ਵਿਧਾਨ ਸਭਾ ਦੇ ਹਰਿਕ ਚੁਣੇ ਮੈਂਬਰ ਦੀਆਂ ਉਨੀਆਂ ਵੋਟਾਂ ਹੋਣਗੀਆਂ ਜਿੰਨੇ ਕਿ ਇੱਕ ਹਜਾਰ ਦੇ ਗੁਣਿਤ, ਉਸ ਭਾਗ-ਫਲ ਵਿੱਚ ਹੋਣ ਜੋ ਰਾਜ ਦੀ ਆਬਾਦੀ ਨੂੰ ਉਸ ਸਭਾ ਦੇ ਚੁਣੇ ਮੈਂਬਰਾਂ ਦੀ ਕੁੱਲ ਗਿਣਤੀ ਨਾਲ ਭਾਗ ਦੇਣ ਤੋਂ ਪ੍ਰਾਪਤ ਹੋਣ; (ਅ) ਜੇ ਇੱਕ ਹਜਾਰ ਦੇ ਉਕਤ ਗੁਇਤਾਂ ਨੂੰ ਲੈਣ ਪਿੱਛੋਂ,


1 ਸੰਵਿਧਾਨ (ਸੱਤਰਵੀਂ ਸੋਧ) ਐਕਟ, 1992 ਦੀ ਧਾਰਾ 2 ਦੁਆਰਾ (01.06.1995 ਤੋਂ ਪ੍ਰਭਾਵੀ) ਅੰਤਰਸਥਾਪਤ

  • ਪੌਡੀਚੇਰੀ (ਨਾਂ ਦਾ ਬਦਲਣਾ) ਐਕਟ, 2006 ਦੀ ਧਾਰਾ 3 ਦੁਆਰਾ (01.10.2006ਤੋਂ ਪ੍ਰਭਾਵੀ) ਪੁਡੂਚੇਰੀ ਕੀਤਾ ਗਿਆ ।

84