89
(2) ਕੋਈ ਅਜਿਹਾ ਦੋਸ਼ ਨਹੀਂ ਲਾਇਆ ਜਾਵੇਗਾ ਜੇਕਰ--- (ੳ) ਅਜਿਹਾ ਦੋਸ਼ ਲਾਉਣ ਦੀ ਤਜਵੀਜ਼ ਕਿਸੇ ਮਤੇ ਵਿੱਚ ਨ ਹੋਵੇ ਜੋ ਘੱਟ ਤੋਂ ਘੱਟ ਚੌਦਾਂ ਦਿਨਾਂ ਦੇ ਅਜਿਹੇ ਲਿਖਤੀ ਨੋਟਿਸ ਦੇ ਦਿੱਤੇ ਜਾਣ ਪਿੱਛੋਂ ਪੇਸ਼ ਕੀਤਾ ਗਿਆ ਹੋਵੇ ਜਿਸ ਤੇ ਉਸ ਸਦਨ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੀ ਘੱਟ ਤੋਂ ਘੱਟ ਇੱਕ ਚੌਥਾਈ ਨੇ ਦਸਖ਼ਤ ਕਰਕੇ ਉਸ ਮਤੇ ਨੂੰ ਪੇਸ਼ ਕਰਨ ਦਾ ਇਰਾਦਾ ਪ੍ਰਗਟ ਕੀਤਾ ਹੋਵੇ, ਅਤੇ (ਅ) ਉਸ ਸਦਨ ਦੇ ਕੁੱਲ ਮੈਂਬਰਾਂ ਦੀ ਘੱਟ ਤੋਂ ਘੱਟ ਦੋ-ਤਿਹਾਈ ਦੀ ਬਹੁ-ਸੰਮਤੀ ਨਾਲ ਅਜਿਹਾ ਮਤਾ ਪਾਸ ਨ ਕੀਤਾ ਗਿਆ ਹੋਵੇ। (3) ਜਦ ਸੰਸਦ ਦੇ ਕਿਸੇ ਇੱਕ ਸਦਨ ਦੁਆਰਾ ਇਸ ਤਰ੍ਹਾਂ ਦੋਸ਼ ਲੱਗ ਚੁੱਕਾ ਹੋਵੇ, ਦੂਜਾ ਸਦਨ ਉਸ ਦੋਸ਼ ਦੀ ਛਾਣ-ਬੀਣ ਕਰੇਗਾ ਜਾਂ ਉਸ ਦੋਸ਼ ਦੀ ਛਾਣ-ਬੀਣ ਕਰਵਾਵੇਗਾ, ਅਤੇ ਰਾਸ਼ਟਰਪਤੀ ਨੂੰ ਇਸ ਛਾਣ-ਬੀਣ ਵਿੱਚ ਹਾਜ਼ਰ ਹੋਣ ਅਤੇ ਆਪਣੀ ਪ੍ਰਤੀਨਿਧਤਾ ਕਰਾਉਣ ਦਾ ਅਧਿਕਾਰ ਹੋਵੇਗਾ | (4) ਜੇ ਛਾਣ-ਬੀਣ ਦੇ ਸਿੱਟੇ ਵਜੋਂ ਰਾਸ਼ਟਰਪਤੀ ਦੇ ਖਿਲਾਫ਼ ਲਾਏ ਗਏ ਦੋਸ਼ ਦੇ ਸਿੱਧ ਹੋਣ ਦਾ ਐਲਾਨ ਕਰਨ ਵਾਲਾ ਮਤਾ ਦੋਸ਼ ਦੀ ਛਾਣ-ਬੀਣ ਕਰਨ ਜਾਂ ਕਰਾਉਣ ਵਾਲੇ ਸਦਨ ਦੇ ਕੁੱਲ ਮੈਂਬਰਾਂ ਦੀ ਘੱਟ ਤੋਂ ਘੱਟ ਦੋ ਤਿਹਾਈ ਬਹੁਸੰਮਤੀ ਨਾਲ ਪਾਸ ਹੋ ਜਾਵੇ, ਤਾਂ ਅਜਿਹੇ ਮਤੇ ਦਾ ਪ੍ਰਭਾਵ ਉਸ ਮਤੇ ਦੇ ਇਸ ਤਰ੍ਹਾਂ ਪਾਸ ਹੋਣ ਦੀ ਤਰੀਕ ਤੋਂ ਰਾਸ਼ਟਰਪਤੀ ਦਾ ਆਪਣੇ ਅਹੁਦੇ ਤੋਂ ਹਟਾਇਆ ਜਾਣਾ ਹੋਵੇਗਾ ।
89