ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

91

65. ਰਾਸ਼ਟਰਪਤੀ ਦੇ ਅਹੁਦੇ ਦੇ ਇਤਫ਼ਾਕੀਆ ਖ਼ਾਲੀ ਹੋਣ, ਜਾਂ ਉਸ ਦੀ ਗੈਰਹਾਜਰੀ ਦੇ ਦੌਰਾਨ ਉਪ-ਰਾਸ਼ਟਰਪਤੀ ਦਾ ਰਾਸ਼ਟਰਪਤੀ ਵਜੋਂ ਕਾਰਜ ਕਰਨਾ ਜਾਂ ਉਸਦੇ ਕਾਜਕਾਰ ਨਿਭਾਉਣਾ। (1) ਰਾਸ਼ਟਰਪਤੀ ਦੀ ਮੌਤ, ਅਸਤੀਫੇ ਜਾਂ ਹਟਾਏ ਜਾਣ ਕਾਰਨ, ਜਾਂ ਹੋਰਵੇਂ, ਉਸ ਦੇ ਅਹੁਦੇ ਦੀ ਥਾਂ ਖ਼ਾਲੀ ਹੋਣ ਦੀ ਹਾਲਤ ਵਿੱਚ ਉਪਰਾਸ਼ਟਰਪਤੀ ਉਸ ਤਰੀਕ ਤੱਕ ਰਾਸ਼ਟਰਪਤੀ ਵਜੋਂ ਕਾਰਜ ਕਰੇਗਾ ਜਿਸ ਨੂੰ ਕਿ ਇਸ ਅਧਿਆਏ ਦੇ ਅਜਿਹੀ ਖ਼ਾਲੀ ਥਾਂ ਨੂੰ ਭਰਨ ਲਈ ਉਪਬੰਧਾਂ ਦੀ ਅਨੁਸਾਰਤਾ ਵਿੱਚ ਚੁਣਿਆ ਗਿਆ ਨਵਾਂ ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲ ਲਵੇ।

(2) ਜਦ ਰਾਸ਼ਟਰਪਤੀ ਗੈਰ-ਹਾਜ਼ਰੀ, ਬਿਮਾਰੀ ਜਾਂ ਹੋਰ ਕਿਸੇ ਕਾਰਨ ਤੋਂ ਆਪਣੇ ਕਾਜਕਾਰ ਨਿਭਾਉਣ ਵਿੱਚ ਅਸਮਰਥ ਹੋਵੇ, ਉਪਰਾਸ਼ਟਰਪਤੀ ਉਸ ਦੇ ਕਾਜਕਾਰ ਉਸ ਤਰੀਕ ਤੱਕ ਨਿਭਾਵੇਗਾ ਜਿਸ ਨੂੰ ਕਿ ਰਾਸ਼ਟਰਪਤੀ ਆਪਣੇ ਕਰਤੱਵ ਮੁੜ ਸੰਭਾਲ ਲਵੇ।

(3) ਉਪ-ਰਾਸ਼ਟਰਪਤੀ ਨੂੰ, ਉਸ ਮੁੱਦਤ ਦੇ ਦੌਰਾਨ, ਅਤੇ ਬਾਰੇ, ਜਦ ਕਿ ਉਹ ਰਾਸ਼ਟਰਪਤੀ ਵਜੋਂ ਇਸ ਤਰ੍ਹਾਂ ਕਾਰਜ ਕਰ ਰਿਹਾ ਹੋਵੇ, ਉਸ ਦੇ ਕਾਜਕਾਰ ਨਿਭਾ ਰਿਹਾ ਹੋਵੇ, ਰਾਸ਼ਟਰਪਤੀ ਦੀਆਂ ਸਭ ਸ਼ਕਤੀਆਂ ਅਤੇ ਉਨਮੁਕਤੀਆਂ ਪ੍ਰਾਪਤ ਹੋਣਗੀਆਂ ਅਤੇ ਉਹ ਉਨ੍ਹਾਂ ਉਪਲੱਭਤਾਂ, ਭੱਤਿਆਂ ਅਤੇ ਵਿਸ਼ੇਸ਼-ਅਧਿਕਾਰਾਂ ਦਾ ਜੋ ਸੰਸਦ ਕਾਨੂੰਨ ਦੁਆਰਾ ਤੈਅ ਕਰੇ ਅਤੇ, ਜਦ ਤੱਕ ਉਸ ਨਮਿਤ ਇਸ ਤਰ੍ਹਾਂ ਉਪਬੰਧ ਨ ਕੀਤਾ ਜਾਵੇ, ਉਨ੍ਹਾਂ ਉਪਲੱਭਤਾਂ, ਭੱਤਿਆਂ ਅਤੇ ਵਿਸ਼ੇਸ-ਅਧਿਕਾਰਾਂ ਦਾ, ਜੋ ਦੂਜੀ ਅਨੁਸੂਚੀ ਵਿੱਚ ਉਲਿਖਤ ਹਨ, ਹੱਕਦਾਰ ਹੋਵੇਗਾ।

91