ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

95

70. ਹੋਰ ਅਚਾਨਕਤਾਵਾਂ ਵਿੱਚ ਰਾਸ਼ਟਰਪਤੀ ਦੇ ਕਾਜਕਾਰ ਦਾ ਨਿਭਾਉਣਾ। ਸੰਸਦ ਇਸ ਅਧਿਆਏ ਵਿੱਚ ਉਪਬੰਧਤ ਨ ਕੀਤੀ ਹੋਈ ਕਿਸੇ ਅਚਾਨਕਤਾ ਵਿੱਚ ਰਾਸ਼ਟਰਪਤੀ ਦੇ ਕਾਜਕਾਰ ਨਿਭਾਉਣ ਲਈ ਅਜਿਹਾ ਉਪਬੰਧ ਬਣਾ ਸਕੇਗੀ ਜਿਹਾ ਉਹ ਉਚਿਤ ਸਮਝੇ।

[1]71. ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਦੀ ਚੋੰ ਸੰਬੰਧੀ ਜਾਂ ਉਸ ਦੇ ਮੁਤੱਲਕ ਮਾਮਲੇ। (1) ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਦੀ ਚੋਣ ਤੋਂ ਉਤਪੰਨ ਜਾਂ ਮੁਤੱਲਕ ਸਭ (ਸ਼ੰਕਾਵਾਂ) ਅਤੇ ਝਗੜਿਆਂ ਦੀ ਜਾਂਚ ਅਤੇ ਫ਼ੈਸਲੇ ਸਰਬ-ਉੱਚ ਅਦਾਲਤ ਦੁਆਰਾ ਕੀਤੇ ਜਾਣਗੇ ਅਤੇ ਉਸ ਦਾ ਫੈਸਲਾ ਅੰਤਮ ਹੋਵੇਗਾ। (2) ਜੇ ਸਰਬ-ਉੱਚ ਅਦਾਲਤ ਦੁਆਰਾ ਕਿਸੇ ਵਿਅਕਤੀ ਦੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਚੋਣ ਨੂੰ ਸੁੰਨ ਐਲਾਨਿਆ ਗਿਆ ਹੈ, ਤਾਂ ਉਸ ਦੁਆਰਾ, ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ, ਜਿਹੀ ਕੀ ਸੂਰਤ ਹੋਵੇ, ਦੇ ਅਹੁਦੇ ਦੀਆਂ ਸ਼ਕਤੀਆਂ ਦੀ ਵਰਤੋਂ ਅਤੇ ਕਰੱਤਵਾਂ ਦਾ ਪਾਲਣ ਵਿੱਚ ਸਰਬ-ਉੱਚ ਅਦਾਲਤ ਦੇ ਫ਼ੈਸਲੇ ਦੀ ਤਰੀਕ ਨੂੰ ਉਸ ਤੋਂ ਪਹਿਲਾਂ ਕੀਤੇ ਗਏ ਕਾਰਜ ਉਸ ਐਲਾਨ ਦੇ ਕਾਰਨ ਨਾਜਾਇਜ਼ ਨਹੀਂ ਹੋਣਗੇ। (3) ਇਸ ਸੰਵਿਧਾਨ ਦੇ ਉਪਬੰਧਾਂ ਦੇ ਤਾਬੇ, ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਜਾਂ ਉਸ ਦੇ ਮੁਤੱਲਕ ਕਿਸੇ ਮਾਮਲੇ ਦਾ ਵਿਨਿਯਮਨ ਸੰਸਦ ਕਾਨੂੰਨ ਦੁਆਰਾ ਕਰ ਸਕੇਗੀ।

95

  1. ↑ ਅਨੁਛੇਦ 71, ਸੰਵਿਧਾਨ (ਉਨਤਾਲਵੀਂ ਸੋਧ) ਐਕਟ, 1975 ਦੀ ਧਾਰਾ 2 ਦੁਆਰਾ (10.08.1975 ਤੋਂ ਪ੍ਰਭਾਵੀ) ਅਤੇ ਉਸ ਤੋਂ ਪਿੱਛੋਂ ਸੰਵਿਧਾਨ (ਚੁਤਾਲਵੀਂ ਸੋਧ) ਐਕਟ, 1978 ਦੀ ਧਾਰਾ 10 ਦੁਆਰਾ (20.06.1979 ਤੋਂ ਪ੍ਰਭਾਵੀ) ਸੋਧਿਆ ਹੋਣ ਕਰਕੇ ਉਪਰੋਕਤ ਰੂਪ ਵਿੱਚ ਸਿਲਸਿਲੇਵਾਰ ਰੱਖਿਆ ਗਿਆ।