ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

96

(4) ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਕਿਸੇ ਵਿਅਕਤੀ ਦੀ ਚੋਣ ਨੂੰ ਉਸ ਦੀ ਚੋਣ ਕਰਨ ਵਾਲੇ ਚੋਣਕਾਰ ਮੰਡਲ ਦੇ ਮੈਂਬਰਾਂ ਵਿੱਚੋਂ ਕਿਸੇ ਵੀ ਕਾਰਣ ਕਰਕੇ ਮੌਜੂਦ ਖ਼ਾਲੀ ਥਾਂ ਦੇ ਅਧਾਰ ਤੇ ਉਜ਼ਰ ਨਹੀਂ ਕੀਤਾ ਜਾਵੇਗਾ। 72. ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਮਾਫੀਆਂ, ਆਦਿ ਦੇਣ ਅਤੇ ਦੰਡਾਂ ਨੂੰ ਮੁਅੱਤਲ ਕਰਨ, ਛੋਟਾਉਣ ਨਰਮਾਉਣ ਦੀ ਸ਼ਕਤੀ। (1) ਰਾਸ਼ਟਰਪਤੀ ਨੂੰ ਮਾਫੀਆਂ, ਮੁਹਲਤ, ਸਹੂਲਤਾਂ ਦੇਣ ਜਾਂ ਸਜ਼ਾ ਵਿੱਚ ਛੋਟਾਂ ਕਰਨ ਦੀ ਜਾਂ ਕਿਸੇ ਅਪਰਾਧ ਲਈ ਸਿੱਧ-ਦੋਸ਼ ਕਿਸੇ ਵਿਅਕਤੀ ਦੇ ਢੰਡ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ- (ੳ) ਉਨ੍ਹਾਂ ਸਭ ਸੂਰਤਾਂ ਵਿੱਚ ਜਿੱਥੇ ਸਜ਼ਾ ਜਾਂ ਦੰਡ ਫੌਜੀ ਅਦਾਲਤ ਵੱਲੋਂ ਹੋਵੇ; (ਅ) ਉਨ੍ਹਾਂ ਸਭ ਸੂਰਤਾਂ ਵਿੱਚ ਜਿੱਥੇ ਸਜ਼ਾ ਜਾਂ ਦੰਡ ਅਜਿਹੇ ਮਾਮਲੇ ਸੰਬੰਧੀ ਕਿਸੇ ਕਾਨੂੰਨ ਦੇ ਖਿਲਾਫ਼ ਕਿਸੇ ਅਪਰਾਧ ਲਈ ਹੋਵੇ ਜਿਸ ਮਾਮਲੇ ਤੱਕ ਸੰਘ ਦੀ ਕਾਰਜਪਾਲਕ ਸ਼ਕਤੀ ਦਾ ਵਿਸਤਾਰ ਹੈ; (ੲ) ਉਨ੍ਹਾਂ ਸਭ ਸੂਰਤਾਂ ਵਿੱਚ ਜਿੱਥੇ ਦੰਡ ਮੌਤ ਦਾ ਦੰਡ ਹੋਵੇ; ਸ਼ਕਤੀ ਹੋਵੇਗੀ। (2) ਖੰਡ (1) ਦੇ ਉਪ-ਖੰਡ (ੳ) ਦੀ ਕੋਈ ਗੱਲ ਸੰਘ ਦੀ ਸ਼ਸਤਰਧਾਰੀ ਸੈਨਾ ਦੇ ਕਿਸੇ ਅਫ਼ਸਰ ਨੂੰ ਕਿਸੇ ਫ਼ੌਜੀ ਅਦਾਲਤ ਦੁਆਰਾ ਦਿੱਤੇ ਗਏ ਦੰਡ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ ਕਾਨੂੰਨ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਤੇ ਪ੍ਰਭਾਵ ਨਹੀਂ ਪਾਵੇਗੀ।

96