ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

98

ਨੂੰ ਉਸ ਰਾਜ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਹੈ ਉਸ ਕਾਰਜਪਾਲਕ ਸ਼ਕਤੀ ਦੀ ਜਾਂ ਕਾਜਕਾਰ ਦੀ ਵਰਤੋਂ ਕਰਦਾ ਰਹਿ ਸਕਦਾ ਹੈ ਜੋ ਉਹ ਰਾਜ ਜਾਂ ਉਸ ਦਾ ਅਫ਼ਸਰ ਜਾਂ ਸੱਤਾਧਾਰੀ ਇਸ ਸੰਵਿਧਾਨ ਦੇ ਅਰੰਭ ਤੋਂਸ ਤੁਰੰਤ ਪਹਿਲਾਂ ਕਰ ਸਕਦਾ ਸੀ।

'ਮੰਤਰੀ ਪਰਿਸ਼ਦ'

74. ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ ਪਰਿਸ਼ਦ। [1][(1) ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਇੱਕ ਮੰਤਰੀ-ਪਰਿਸ਼ਦ ਹੋਵੇਗੀ ਜਿਸ ਦਾ ਮੁੱਖੀ, ਪ੍ਰਧਾਨ ਮੰਤਰੀ ਹੋਵੇਗਾ ਅਤੇ ਰਾਸ਼ਟਰਪਤੀ ਦੇ ਕਾਜਕਾਰ ਨਜਿੱਠਣ ਵਿੱਚ, ਅਜਿਹੀ ਸਲਾਹ ਦੀ ਅਨੁਸਾਰਤਾ ਵਿੱਚ ਕਾਰਜ ਕਰੇਗਾ:

[2][ਪਰੰਤੂ ਰਾਸ਼ਟਰਪਤੀ ਮੰਤਰੀ-ਪਰਿਸ਼ਦ ਨੂੰ ਅਜਿਹੀ ਸਲਾਹ ਤੇ ਜਾਂ ਤਾਂ ਸਾਧਾਰਨ ਤੌਰ ਤੇ ਜਾਂ ਹੋਰਵੇਂ ਮੁੜ-ਵਿਚਾਰ ਕਰਨ ਦੀ ਲੋੜਨਾ ਕਰ ਸਕੇਗਾ ਅਤੇ ਰਾਸ਼ਟਰਪਤੀ ਅਜਿਹੇ ਮੁੜ-ਵਿਚਾਰ ਪਿੱਛੋਂ ਦਿੱਤੀ ਗਈ ਸਲਾਹ ਦੀ ਅਨੁਸਾਰਤਾ ਵਿੱਚ ਕਾਰਜ ਕਰੇਗਾ।]
 (2) ਕੀ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਕੋਈ ਸਲਾਹ ਦਿੱਤੀ, ਅਤੇ ਜੇ ਦਿੱਤੀ ਤਾਂ ਕੀ ਦਿੱਤੀ, ਇਸ ਸਵਾਲ ਦੀ ਕਿਸੇ ਅਦਾਲਤ ਵਿੱਚ

ਜਾਂਚ ਨਹੀਂ ਕੀਤੀ ਜਾਵੇਗੀ। 75 ਮੰਤਰੀਆਂ ਬਾਬਤ ਹੋਰ ਉਪਬੰਧ। (1) ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ ਅਤੇ ਹੋਰ ' ਮੰਤਰੀਆਂ ਦੀ ਨਿਯੁਕਤੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੀ ਸਲਾਹ ਤੇ ਕਰੇਗਾ।

11 ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਦੀ ਧਾਰਾ 11 ਦੁਆਰਾ (20.06.1979 ਤੋਂ ਪ੍ਰਭਾਵੀ) ਅੰਤਰਸਥਾਪਤ

98

  1. ↑ 10 ਸੰਵਿਧਾਨ (ਬਿਆਲਵੀਂ ਸੋਧ) ਐਕਟ, 1976 ਦੀ ਧਾਰਾ 13 ਦੁਆਰਾ (03.01.1977 ਤੋਂ ਪ੍ਰਭਾਵੀ) ਖੰਡ (1) ਦੀ ਥਾਂਵੇ ਰੱਖਿਆ ਗਿਆ।
  2. ↑ 11 ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਦੀ ਧਾਰਾ 11 ਦੁਆਰਾ (20.06.1979 ਤੋਂ ਪ੍ਰਭਾਵੀ) ਅੰਤਰਸਥਾਪਤ।