ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/10

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

[ਭੁੱਲੜ ਜੱਟ

(੪)

ਪੰਜਾਬੀ ਮੇਲੇ]


ਦੂਸਰਾ ਕਾਂਡ

ਅਲੰਕਾਰ ਵਿਚ

ਮੇਲੇ ਦੇ ਬੁਰੇ ਕੰਮਾਂ ਦਾ ਵਰਨਨ

(ਦਵੱਯਾ)

ਆਹਾ! ਵਾਹਵਾ! ਭਰਮ ਕੈਸਾ ਹੋਲਾ ਅੱਜ ਮਹੱਲਾ।
ਕਈ ਹਜ਼ਾਰਾਂ ਲੋਕੀ ਕਰਦੇ ਏਧਰ ਓਧਰ ਹੱਲਾ।
ਪਰ ਗਿਣਤੀ ਵਿਚ ਵੱਧ* ਲੰਗਾੜੇ ਹਿੰਦ, ਜੱਟ, ਮਸੱਲੇ।
ਬਾਕੀ ਪਰਜਾ ਸਾਰੀ ਉੱਪਰ ਕਰਦੇ ਹਨ ਏਹ ਹੱਲੇ।
ਭੀੜ ਭੜੱਕਾ ਧੱਕਮ ਧੱਕਾ ਲੱਠ ਮਲੱਠਾ ਹੁੰਦੇ।
ਵਿਚ ਬਜਾਰਾਂ ਚੋਬਰ ਡਾਰਾਂ ਰਾਹ ਚੁਫੇਰੇ ਮੰਦੇ।
ਏਸ ਵਕਤ ਮੈਂ ਨਾਲ ਜਥੇ ਦੇ ਮੇਲਾ ਵੇਖਣ ਟੁਰਿਆ।
ਇਸ ਮੇਲੇ ਦਾ ਫੋਟੋ ਖਿੱਚਾਂ ਏਹ ਦਿਲ ਫੁਰਨਾ ਫਰਿਆ।
ਜਦੋਂ ਅਗਾਹਾਂ ਵਧਿਆ ਸੀ ਮੈਂ ਏਹ ਦਲੀਲਾਂ ਕਰਦਾ।
ਇੱਕ ਲੰਗਾੜਾ ਆਗੂ ਟੋਲਾ ਆਵੇ ਦੂ!**ਦੂ!!ਕਰਦਾ।
ਇੱਕ ਵਿਹੀ ਦੇ ਉਤਲੇ ਪਾਸੇ ਸਿਖਰ ਬਨੇਰੇ ਉੱਤੇ।
ਝੁੰਡ ਨਾਰੀਆਂ ਬੈਠਾ ਸੀਗਾ ਪਹੁੰਚੇ ਉਸ ਥਾਂ ਤੇ।
ਭੈੜੇ, ਭੈੜੇ ਗਾਵਨ ਲੱਗੇ ਗੀਤ ਬੋਲੀਆਂ ਲੁੱਚੇ।
ਕੰਨ ਕੋਹੜ ਦੇ ਜਾਵਨ ਸਾਡੇ*** ਬੋਲਨ ਇਡੇ ਉਚੇ।
ਆਖਣ ਮੇਰੀ "ਹੂੰ ਨੀਂ" "ਹੂੰ ਨੀਂ" ਲੱਡੂ ਚੁਕ ਉਲਾਰੇ।
ਪੱਲਾ ਭਰਿਆਂ ਖਾਲੀ ਕੀਤਾ ਵਾਂਗ ਨਿਸ਼ਾਨੇ ਮਾਰੇ।
ਇਕ ਲੰਗੜਾ ਝੋਲੀ ਭਰਕੇ ਲੱਡੂ ਹੋਰ ਲਿਆਇਆ।
ਪੈਸਿਆਂ ਖਾਤਰ ਇਕ ਰੁਪੱਯਾ ਛੇਤੀ ਨਾਲ ਤੜਾਇਆ।
ਵੇਖ ਇਸਤ੍ਰੀ ਸੋਹਣੀ ਸੀ ਏ ਸਾਰੇ ਉਸ ਪਰ ਤੁੱਠੇ।
ਅਰ ਮੇਲਾ ਵੀ ਵੇਖਣ ਖਾਤਰ ਆਇਆ ਓਸੇ ਗੁੱਠੇ।


*ਚੋਬਰ।ਕੁਦਦਾ।ਜਥੇ ਸਮੇਤ ਸਾਰੇ।