[ਭੁੱਲੜ ਜੱਟ
(੫)
ਪੰਜਾਬੀ ਮੇਲੇ]
ਰਲਕੇ ਭੌਂਦੂ ਗੀਤ ਗਾਵੰਦੇ ਭੋਗ ਜਦੋਂ ਚਾ ਖਾਂਦੇ।
ਲੱਡੂ ਪੈਸੇ ਉਸ ਤੀਵੀਂ ਪਰ ਭਰਕੇ ਬੱਕ ਵਗਾਂਦੇ।
ਉਹ ਅੰਞ ਬਨੇਰੇ ਉਪਰ ਬੈਠੀ ਨੈਣਾ ਦੇਵੀ।
ਜਿੱਕਰ ਏਹਨਾਂ ਤਾਰਨ ਆਈ ਤਦੇ ਇਹਨਾਂ ਨੇ ਸੇਵੀ।
ਦੁਰਗਾ ਭਗਤ ਵਿਚਾਰੇ ਹੇਠਾਂ ਗਾਦੇ ਰਲ ਮਿਲ ਭੇਟਾਂ।
ਲੱਡੂ ਪੈਸੇ ਪੂਜਾ ਖਾਤਰ ਕਰਦੇ ਖਾਤਰ ਭੇਟਾ।
ਇਕ ਲੰਗਾੜਾ ਅਗੇ ਵਧ ਵਧ ਏਡਾ ਉਚਾ ਟੱਪੇ।
ਹਥ ਉਸਦਾ ਹਾਇ! ਅੰਧੇਰਾ ਸਿਖਰ ਬਨੇਰਾ ਟੱਪੇ।
ਭੋਜਕੀਆਂ ਦਾ ਟੋਲਾ ਯਾਰੋ ਮਨੋ ਆਰਤੀ ਕਰਦਾ।
ਵਾਧਾ ਏਹ ਚਰਾਗ ਹੋਮ ਬਿਨ ਹੋਮ ਜ਼ਿੰਦਗੀ ਕਰਦਾ।
ਆਖੇ ਸਾਨੂੰ ਤਾਰ ਦਈਂ ਨੀਂ ਤਾਰ ਦਈਂ ਵਰ ਦੇਕੇ।
ਅਸੀਂ ਅਪਣੀ ਜ਼ਿੰਦ ਤਾਂਈ ਵੀ ਜਾਈਏ ਤੈਨੂੰ ਦੇਕੇ।
ਜਾਂ ਇਉਂ ਕਹੋ ਸਿਆਪਾ ਕਰਦਾ ਟੋਲਾ ਮਰਖ ਟੋਲਾ।
ਨੇਚਣ ਵਾਲਾ ਮੂਰਖ ਭੋਲਾ ਮੂਰਖ ਭੋਲਾ।
ਸਾਰੇ ਤਨ ਦਾ ਨਾਸ ਬਣਾਯਾ ਸੰਘ ਪਾਟ ਗਿਆ ਨਾਲੇ!
ਛਾਤੀ ਅਰ ਸਿਰ ਪੱਟ ਪਿੱਟ ਕੇ ਪਏ ਤਨ ਪਰ ਛਾਲੇ।
ਨੈਣ ਸਿਆਪੇ ਦੀ ਹੈ ਬਣਿਆ ਬਣਿਆ ਭੂਤ ਖਲੋਤਾ!
ਜਿਉਂ ਰੂੜੀ ਪਰ ਲੱਟ ਹੋਵੰਦਾ ਨਾਲ ਖਾਕ ਦੇ ਖੋਤਾ।
ਕੁੱਟ ਪਿੱਟ ਕਰ ਜਦ ਏ ਭੌਂਦੂ ਮੁੜੇ ਪਿਛਾਹਾਂ ਸਾਰੇ।
ਰੋਕ ਜੱਥੇ ਨੇ ਲਏ ਓਸ ਥਾਂ ਸਾਰੇ ਕਿਸਮਤ ਮਾਰੇ।
ਨਾਲ ਜ਼ੋਰ ਦੇ ਆਖਿਆ ਸੀ ਮੈਂ ਹਾਏ! ਲੇਖ ਹਨ ਫੁੱਟੇ।
ਦਿਨ ਧੌਲੇ ਵਿਚ ਲੈਂਪ ਜਗਾਕੇ ਅਸੀਂ ਗਏ ਹਾਂ ਲੁੱਟੇ।
ਤਦ ਇਹ ਟੋਲਾ* ਚੱਕ੍ਰਿਤ ਹੋਕੇ ਮੈਨੂੰ ਆਖਨ ਲੱਗਾ:-
ਕਿ ਹੋਇਆ ਹੈ ਕਹੋ ਸਿੰਘ ਜੀ! ਸ਼ੇਰ! ਦਿਸੇਂ ਤੂੰ ਬੱਗਾ।
*ਲੰਗਾੜਿਆਂ ਦਾ ਟੋਲਾ।