ਪੰਨਾ:ਭੁੱਲੜ ਜੱਟ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੬)

ਪੰਜਾਬੀ ਮੇਲੇ]

ਦੋਹਰਾ


ਮੈਂ:-
ਤਦ ਮੈਂ ਉੱਚੀ ਬੋਲ ਕਰ ਆਖਯਾ ਸੁਣੇ ਗੁਆਰ।
ਕੀ ਜੰਮੇਂ ਘਰ ਮਾਪਿਆਂ ਏਸੇ ਲਈ? ਧਿਕਾਰ!

ਚੌਪਈ


ਏਹ ਮੇਲਾ ਹੈ ਕਲਗੀਧਰ ਦਾ।ਜੋ ਵਾਲੀ ਹੈ ਨਾਰੀ ਨਰ ਦਾ।
ਇਸ ਮੌਕੇ ਪਰ ਜੋ ਨਰ ਆਵੇ: ਕਲਗੀਧਰ ਦਾ ਯਸਹੀ ਗਾਵੇ।
ਪਰ ਹੇ ਉੱਲੂ! ਜੱਟ ਕਰਾੜੋ! ਗੁੱਜਰ ਸੈਣੀ ਪਿੰਡ ਉਜਾੜੋ।
ਏਥੇ ਵੀ ਆ ਰਹੇ ਨਾਂ ਏਵੇਂ । ਖਾਂਦੇ ਫਿਰਦੇ ਲੱਖ ਵਲੇਵੇਂ।
ਸੁਣ ਤੂੰ ਓਇ ਸਿਆਪੇ ਦੀ ਨੈਣ। ਕੀ ਆਯਾਹੈਂ ਏਥੋਂ ਲੈਣ?
ਕਿਉਂ ਸਿਰ ਅਪਨੇ ਪਾਈ ਖੇਹ? ਨਾਲੇ ਪਿੱਟ ਸੁਜਈ ਦੇਹ॥
ਦੁਰ ਫਿੱਟੇ ਮੂੰਹ ਤੇਰਾ ਯਾਰ। ਲਾਨਤ! ਉਪਰ ਲਖ ਧਿਕਾਰ।
ਧ੍ਰਿੱਗ!ਧ੍ਰਿੱਗ!ਓਇ ਮੂਰਖਤੇਰਾ। ਤੈਂ ਕਯੋਂ ਪਾਯਾਜਗਵਿਚਫੇਰਾ।
ਨਿੱਜ ਜਣੇਦੀ ਤੈਨੂੰ ਮਾਏ। ਤੇਰੇ ਨਾਲੋਂ ਚੰਗੀ ਗਾਏ।
ਜਿਸਨੇ ਜਣਿਆਂ ਸੁੰਦਰ ਵੱਛਾ। ਤੇਰੇ ਨਾਲੋਂ ਸੌਗੁਣ ਅੱਛਾ।
ਪਲਦੇ ਤੀਕ ਪਿਆਯਾ ਦੁੱਧ। ਹਲ ਜੋਇਆ ਜਦ ਆਈ ਸੁੱਧ।
ਤੂੰ ਮਰਕੇ ਕੁਝ ਕੰਮ ਨ ਆਵੀਂ। ਜਿੰਦਾ ਹੋਇਆ ਖ਼ਾਕਉਡਾਵੇਂ।
ਪਸੂ ਲਈ ਗੁਰੂ ਗ੍ਰੰਥ ਮਝਾਰ। ਲਿਖਯਾ ਕਿਤਨੇ ਕੰਮ ਸੁਆਰ:
"ਨਰੂ ਮਰੈ ਨਰ ਕਾਮਨ ਆਵੈ। ਪਸੂ ਮਰੈ ਦਸ ਕਾਜ ਸਵਾਰੈ"
ਪਰ ਤੈਂ ਮੂਰਖ ਜੱਗ ਵਿਚ ਆਕੇ। ਕੀ ਛਾਣੀ ਹੈ ਏਹੋ ਖ਼ਾਕੇ?
ਦੱਸ ਭਲਾ ਤੋਂ ਕਿਉ ਓਹ ਨਾਰੀ? ਹੈ ਸ਼੍ਰਮਿੰਦੀ ਕਰੀ ਵਿਚਾਰੀ।
ਭੈਂਣ ਤੇਰੀ ਜੇ ਇਥੇ ਆਵੇ। ਉਸ ਪਰ ਲਡੂ ਕਈ ਵਗਾਵੇ।
ਅਰ ਫਿਰ ਗਾਲਾਂ ਵਰਗੇ ਗੀਤ। ਕੋਲ ਸੁਨਾਵੇ ਨਾਲ ਪਰੀਤ।
ਤਦ ਫਿਰ ਤੈਨੂੰ ਗੁਸਾ ਆਵੇ। ਦੱਸਭਲਾ ਓਇ! ਕਿਉਨਾਂਆਵੇ?
ਇਸੇ ਤਰਾਂ ਹੀ ਓਹ ਵੀ ਨਾਰੀ। ਧੀ ਬੇਟੀ ਹੈ ਕਿਸੇ ਵਿਚਾਰੀ।
ਤੈਂ ਉਸਨੂੰ ਹਾ! ਗੰਦੀ ਸਿਖ, ਕਿਉਕਰ ਦਿਤੀ ਹੋਰ ਸਿੱਖ।
ਦੱਸ ਤੇਰੀ ਓਇ! ਕੀ ਹੈ ਨਾਮ?। ਤੈਂ ਸਾਨੂੰ ਕੀਤਾ ਬਦਨਾਂਮ।