ਪੰਨਾ:ਭੁੱਲੜ ਜੱਟ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੭)

ਪੰਜਾਬੀ ਮੇਲੇ]


ਚੌਪਈ

ਲੰਗਾੜਾ:-
ਧੱਕੜਸਿਉ ਹੋ ਮੇਰਾ ਨਾਉਂ ਵਿਚ ਦੋਆਬੇ ਮੇਰਾ ਗਾਉ।
ਬਾਪ ਮੇਰੇ ਨੂੰ ਕਹਿੰਦਾ ਭੋਲਾ। ਪੁਛ ਲਓ ਇਹ ਸਾਰਾ ਟੋਲਾ।
ਮੈਂ:-
ਕਿਥੇ ਛਕਿਆ ਅੰਮਿਤ ਦਸ। ਸੱਚ ਬੋਲ ਅਰ ਮੂਲਨਾਹੱਸ।
ਅਰ ਇਹ ਤੇਰੇ ਨਾਲ ਜੋ ਸਾਥੀ। ਖੜਾ ਭੂਛ ਜਿਉਂ ਬੂਰਾਹਾਥੀ।
ਹੈ ਦਿਸਦਾ ਇਹ ਸਿਰਤੋਂਰੋਡਾ।ਸਿੰਙਾ ਬਿਨ ਜਿਉਂ ਵਹਿੜਾਭੋਡਾ।
ਉਸਦਾ ਵੀ ਤੂੰ ਦੱਸ ਟਿਕਾਣਾਂ। ਪਰੇ ਖਲੋਤਾ ਅਹੁ ਜੋ ਕਾਣਾਂ।
ਲੰਗਾੜਾ:-
ਜੀ ਮੈਂ ਪਹੁਲ ਅਜੇ ਨਹੀਂ ਪੀਤੀ। ਸੁਨ ਲੌ ਮੇਰੇ ਸਿਰ ਜੋ ਬੀਤੀ
ਮੈਂ ਪੇਂਡੂ ਹਾਂ ਕੋਰਾ ਜੱਟ। ਤਦੇ ਮੁੰਨਦਾ ਮੁਛਾਂ ਪੱਟ।
ਤੁਸੀ ਸਿਖ ਕਿਉਂ ਮੈਨੂੰ ਕਹਿੰਦੇ। ਭੇਤ ਜ਼ਰਾ ਨਾਂ ਵਿਚੋਂ ਲਹਿੰਦੇ।
ਮੈਂ:-
ਓਇ! ਬੁਧੂਫਿਰ ਧੱਕੜਸਿਉਂ। ਅਪਨਾਂਨਾਮਧਰਾਯਾ ਕਿਉਂ?!

  • ਸਿਉਂਅਰਸਿੰਘ ਸਿਖਦੇ ਨਾਮ। ਤੈਂ ਦੋਨੋ ਕੀਤੇ ਬਦਨਾਂਮ।

ਸੁਨੋ! ਲੋਕ ਜੋ ਇਸ ਥਾਂ ਕੱਠੇ। ਤਦੇ ਗਲੇ ਹਨ ਸਾਡੇ ਰੱਠੇ।
ਬਿਨਾ ਪਹੁਲ ਹੀ ਸਿੰਘ ਬਣੇ ਜੋ। ਇਸਮੇਲੇ ਪਰ ਲੋਕ ਘਣੇਸੋ।
ਅਪਨੇ ਤਾਂਈ ਸਿਖ ਅਖਾਂਣ। ਪਰ ਸਿਖੀ ਦੇ ਲਵੇ ਨਾ ਜਾਂਣ।
ਸਿਖ ਅਖਾਕਰ ਏਡੇ ਪਾਪ। ਕਰਦੇ ਹਨ ਏ ਪੀ ਆਪ।
ਇਹ ਧੱਕੜ ਹੈ ਕੋਰ ਜੱਟ। ਰਿਹਾ ਅਸਾਡੀ ਮਿਟੀ ਪੱਟ।
ਇਸੇ ਤਰਾਂ ਹੀ ਅੱਧਾ ਮੇਲਾ। ਪਾਈ ਫਿਰਦੀ ਮੇਲ ਝਮੇਲਾ।
ਵਿੱਚ ਇਹਨਾਂ ਦੇ ਥੋੜੇ ਸਿੱਖ। ਆਟੇ ਵਿਚ ਲੂੰਣ ਜਿਉ ਪਿੱਖ।
ਹੋਰ ਮੇਲਿਆਂ ਪਰ ਪਰ ਵੀ ਅੰਞ। ਫਿਰਦੀ ਹੈ ਇਹ ਮੂਰਖ ਜੰਞ।


*ਸਿਉਂ ਲਫਜ ਸ਼ੀਂਹ ਤੋਂ ਵਿਗੜਕੇ ਹੈ,ਸ਼ੀਂਹ ਸੰਸਕ੍ਰਿਤ

ਵਿਚ ਸਿੰਘ (ਸ਼ੇਰ) ਨੂੰ ਕਹਿੰਦੇ ਹਨ॥