[ਭੁੱਲੜ ਜੱਟ
(੧੧)
ਪੰਜਾਬੀ ਮੇਲੇ]
ਨੰਗ ਧੜੰਗਾ ਮੂਲੋਂ ਨੰਗਾ ਲਾਨਤ ਅਕਲੋਂ ਹੀਣੇ।
ਤੋਂ ਹੈ ਖੋਰੁ ਚਕ ਮਚਾਇਆ ਬੁਢੇ ਕੁਕੜ ਮੀਣੇ।
ਛਡ ਬੁਢੇ ਨੂੰ ਪਿਛਲਾ ਟੋਲਾ ਘੇਰ ਲਿਆ ਮੈਂ ਸਾਰੇ।
ਓਹਨਾਂ ਉਪਰ ਫਿੱਟ ਥੁਕ ਅਰ ਕੀਤੀ ਲੱਖ ਧਿਕਾਰਾ।
ਤਰਲੇ ਮਿੰਨਤ ਕਰਨੇ ਲਗੇ ਜਦੋਂ ਖਿਮਾਂ ਸੀ ਮੰਗੀ!
ਤਦ ਮੈਂ ਓਥੋਂ ਅੱਗੇ ਟੁਰਿਆ ਗੱਲ ਸਮਝਕੇ ਚੰਗੀ।
ਕਲਗੀਧਰ ਦਾ ਹੁਕਮ ਬਜਾਵਾਂ ਹੋਰ ਅਗੇਰੇ ਧੁਸਿਆ।
ਕਮਰ ਕੱਸਾ ਇਸ ਮੇਲੇ ਖਾਤਰ ਏਸ ਜਥੇ ਨੇ ਕਸਿਆ।
ਦੋਹਰਾ
ਜਥਾ ਇਥਾਊਂ ਨਿਕਲਕੇ ਅੱਗੇ ਤੁਰਿਅ ਮੀਤ।
ਓਥੇ ਜਾਕਰ ਹੋਰ ਹੀ ਡਿੱਠੀ ਬੁਰੀ ਅਨੀਤ॥
ਦਵੈਯਾ
ਬੁੱਢੀਆਂ ਦਾ ਇਕ ਟੋਲ ਬੈਠਾ ਦੇਖ ਰਿਹਾ ਸੀ ਮੇਲਾ।
ਉਸਦੇ ਚਾਰ ਚੁਫੇਰੇ ਮੇਲ ਭਰਿਆ ਪਵੇ ਝਮੇਲਾ।
ਉਹਨਾਂ ਤ੍ਰੀਮਤਾਂ ਉਪਰ ਡਾਕੂ ਆਕਰ ਪਏ ਲੰਗਾੜੇ।
ਕੁੜੀ ਇਕ ਮਟਯਾਰ ਜਿਹੀ ਦੇ ਕੰਨ ਧਰੂ ਕਰ ਪਾੜੇ।
ਹਥੋ ਪਾਈ ਖਿੱਚ ਖਆਈ ਕੀਤੀ ਅਤਿ ਵਧੀਕੀ।
ਦੁਖ ਲੱਗੇ ਤੋਂ ਕੜੀ ਵਿਚਾਰੀ ਨਾਲ ਜ਼ੋਰ ਦੇ ਚੀਕੀ।
ਹੋਰ ਤੀਵੀਆਂ ਰਲਕੇ ਸਭੋ ਰੌਲਾ ਪਾਵਨ ਜੁੜੀਆਂ।
ਚੀਕ ਚਿਹਾੜਾ ਪਾਵਨ ਲਗੇ ਨਿਕੇ ਮੁੰਡੇ ਕੁੜੀਆਂ।
ਨਾਲ ਤ੍ਰੀਮਤਾਂ ਜੋ ਸਨ ਆਏ ਮੁੰਡੇ ਪਿੰਡੋਂ ਸਾਰੇ।
ਮੇਲੇ ਵਿਚ ਏ ਫਿਰਦੇ ਸੀਗੇ ਸੋਟੇ ਹੱਥ ਕਰਾਰੇ।
ਰੌਲਾ ਪੈਂਦਾ ਸੁਣ ਕਰ ਸਾਰੇ ਆਏ ਦੌੜੇ ਨਠੇ।
ਇਸ ਮੌਕੇ ਪਰ ਦੁਰ ਨੇੜਿਓ ਛਿਨ ਵਿਚ ਹੋਏ ਕਠੇ।
ਜੋ ਟੋਲਾ ਸੀ ਅਗੇ ਵਾਲ ਉਹ ਸ਼ਰਾਬੀ ਸਾਰਾ।
ਵਾਰਸ ਆਏ ਨਾਰਾਂ ਦੇ ਵੀ ਕਰਕੇ ਗੁੱਸਾ ਭਾਰਾ।