ਪੰਨਾ:ਭੁੱਲੜ ਜੱਟ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
[ਭੁੱਲੜ ਜੱਟ
ਪੰਜਾਬੀ ਮੇਲੇ]
(੧੫)

ਸਾਰੀਆਂ- ਹੈ! ਹੈ!! ਹੈ! ਹੈ!! ਚੋਬਰ ਵਾਧਾ।

ਦਵੈਯਾ


ਸੁਣਕੇ ਏਹ ਸਿਆਪਾ ਮੈਥੋਂ ਚੁਪ ਖਲੋ ਨਾ ਹੋਇਆ।
ਇਸ ਬੁਢੀ ਦੀ ਕਰ ਹਮਦਰਦੀ ਮੈਂ ਭੀ ਖਾਸਾ ਰੋਇਆ।
ਪੁਲਸ ਢੂੰਡਕੇ ਮੇਲੇ ਵਿਚੋਂ ਟੋਲ ਓਹ ਲਿਆਈ।
ਜਿਸਨੇ ਚੋਬਰ ਮਾਰ ਜਾਨ ਤੋਂ ਬੁਢੀ ਦੇਹ ਪਿਟਾਈ।
ਦੋਵੇਂ ਧਿਰਾਂ ਬੰਦ ਕਰ ਲਈ ਹਥਕੜੀਆਂ ਕਰ ਜੜਕੇ।
ਹਵਾਲਾਤ ਵਿਚ ਕੈਦੀ ਕੀਤੇ ਸਾਰੇ ਬੁਧੂ ਫੜਕੇ।
ਇਹਨਾਂ ਦੀ ਕਿਸਮਤ ਦਾ ਜੋ ਹੋਇਆ ਸੀਗਾ ਲੇਖਾ।
ਅਸੀਂ ਆਪਣੀ ਅਖੋਂ ਭਾਈ ਅਗੇ ਮੂਲ ਨਾ ਦੇਖਾ।
ਏਸ ਵਾਸਤੇ ਕੁਝ ਨ ਲਿਖਦਾ ਹੋਰ ਕਿਤੇ ਵਲ ਟੁਰਦਾ।
ਇਸ ਮਲੇ ਦੇ ਲਿਖਾਂ ਝਮੇਲੇ ਜੋ ਦਿਲ ਫੁਰਨਾ ਫੁਰਦਾ।

ਦੋਹਰਾ


ਤਦ ਮੈਂ ਏਥੋਂ ਨਿਕਲ ਕਰ ਮਨ ਵਿਚ ਕਰੀ ਵਿਚਾਰ।
ਜਿਤਨਾਂ ਮੈਥੋਂ ਹੋਸਕੇ ਮੇਲਾ ਦਿਆਂ ਸੁਧਾਰ।
ਜੱਥਾ ਯਥਾ ਹੀ ਸੰਗ ਸੀ ਪਹੁੰਚੇ ਹੋਰ ਬਜ਼ਰ।
ਓਥੇ ਜਾਕਰ ਅਜਬ ਹੀ ਡਿਠੀ ਇਕ ਬਹਾਰ।

ਦੁਵੈਯਾ


ਟੋਲਾ ਇਕ ਲੰਘਕੇ ਜਿਸ ਵਿਚ ਸੌ ਤੋਂ ਉਪਰ ਹੋਣੇ।
ਵਾਹੋ ਦਾਹੀ ਕਰੇ ਸਿਯਾਪਾ ਅਜਬ ਤਰਾਂ ਦੇ ਰੋਣੇ।.
ਸਭ ਤੋਂ ਅੱਗੇ ਚਾਹੁੰਦੇ ਕੰਧੇ ਸੀੜ੍ਹੀ ਇਕ ਬਣਾਕੇ।
ਧਰੀ ਉਸ ਪੋਰ ਮੁਰਦਾ ਪਾਇਆ ਚਿੱਟੀ ਚੱਦਰ ਪਾਕੇ।
ਚਾਰੇ ਕਾਂਧੀ ਚੁਪ ਚਪਾਤੇ ਹੋਰ ਲੰਘਾੜੇ ਪਿੱਟਨ।
ਉਹਨਾਂ ਬੁਢੀਆਂ ਨਾਲੋਂ ਚੋਬਰ ਹੱਥ ਜ਼ੋਰ ਦੇ ਸਿੱਟਨ।
ਆਖਣ ਸਾਡਾ ਬੁਢਾ ਮੋਇਆ ਹੂ! ਹੂ!! ਹੂ! ਹੂ!! ਹੂ! ਹੂ!!