[ਭੁੱਲੜ ਜੱਟ
(੧੮)
ਪੰਜਾਬੀ ਮੇਲੇ]
ਸੌਹਰੇ! ਅਤੇ ਬੇਸ਼ਰਮ!!ਅਸਾਨੂੰ ਆਖੇ ਪੋਥੀ ਵਾਲਾ।
ਅਸੀ ਓਸਨੂੰ ਸਾਫ ਕਹਾਂਗੇ ਅਪਨਾ ਸੌਹੁਰਾਂ! ਸਾਲਾ!
ਦੋਹਰਾ
ਮੈਂ:-ਮੈਂ ਆਖਿਆ ਤਿਸ ਜੱਟ ਨੂੰ ਸੁਣ ਓਇ! ਪਉ ਨ ਖੱਪ।
ਬਿਨਾਂ ਸਮਝਦੇ ਉਲੂਆ! ਏਵੇਂ ਮਾਰ ਨ ਗੱਪ
ਦਵੈਯਾ
ਵਿਚ ਓਸਦੇ ਜੋ ਕੁਛ ਲਿਖਯਾ ਉਸਦੀ ਸਮਝ ਨਾਂ ਤੈਨੂੰ।
ਭ੍ਰਮ ਅਪਣਾਂ ਜੇ ਤੈਂ ਖੋਣਾਂ ਕਹ ਸਮਝਾਵਾਂ ਮੈਨੂੰ।
ਸੌਹਰੇ! ਜੱਟ! ਬੇਸ਼ਰਮ ਸਾਨੂੰ ਕਹੇ। ਦਿਨ ਧੌਲੇ|
ਨਾਂ ਫਿਰ ਸਾਡੇ ਵਿਚੋਂ ਕੋਈ ਏਡੀ ਹਿੰਮਤ ਵਾਲਾ।
ਪਰ ਜੋ ਸਹੁਰੇ! ਜੱਟਾਂ ਤਾਂਈ ਆਖ ਰਹੇ ਦਿਨ ਧੌਲੇ।
ਤੁਸੀ ਭੌਂਦੂਆ! ਅੱਜ ਤੀਕ ਓਹ ਕਦੀ ਨਹੀਂ ਸਨ ਗੋਲੇ*।
ਲਓ ਤੁਹਾਨੂੰ ਮੈਂ ਹੁਨ ਦਸਦਾ ਉਹ ਹਨ ਬਣੀਏ ਲਾਲੇ।
ਸੌਹਰੇ!ਅਤੇ ਬਿਸ਼ਰਮ!!ਜੱਟ!!! ਕਹਿ ਗਾਲ ਕੱਢਨ ਵਾਲੇ।
ਤੁਸੀ ਗਾਵੰਦੇ ਫਿਰਦੇ ਭੱਦੂ ਹੋਕਰ ਮਸਤ ਲੰਗਾੜੇ।
ਓਹ ਗਾਲਾਂ ਜਦ ਕੱਢਨ ਬੁਰੀਆਂ ਕੰਨ ਕੋੜ ਦੇ ਸਾੜੇ†।
ਉਸ ਪੋਥੀ ਵਿਚ ਸਗੋਂ ਭਾਈ ਗੱਲ ਇਹੋ ਹੀ ਦੱਸੀ।
ਪਰ ਤੋਂ ਸਣੇ ਸੁਨਾਏ ਬਾਝੋ ਵੱਢੀ ਏਵੇਂ ‡ਰੱਸੀ।
ਏਵੇਂ ਫਤਵਾ ਪੋਥੀ ਨੂੰ ਦੇ ਛੱਡ ਆਗਾ ਏ ਸਾਰੇ।
ਤਦੇ ਆਪਣੀ ਖੋਟੀ ਕਰਨੀ ਸਮਝੋਂ ਰਹੀ ਕਨਾਰੇ।
ਦੋਹਰਾ
ਲੰਗਾੜਾ:- ਕਹੇ, ਲੰਗਾੜਾ ਅਸਾਂ ਨੂੰ ਤੁਸੀਂ ਮਾਰਦੇ ਗੱਪ।
ਰੱਸੀ ਦਾ ਕਰ ਦੱਸਦੇ ਏਵੇਂ ਸਾਨੂੰ ਸੱਪ।
*ਗੌਰ ਨਹੀਂ ਕੀਤੀ †ਸਾਡੇ‡ਵਸਤਾਂ