ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

( ੨੦ )

ਪੰਜਾਬੀ ਮੇਲੇ]

ਤੀਸਰਾ ਕਾਂਡ


ਇਸ ਵਕਤ ਮੇਲਾ ਪੂਰੇ ਜੋਬਨ ਵਿਚ ਹੈ, ਬਜ਼ਾਰਾਂ
ਵਿਚ ਆਵਾਜਾਈ ਧੱਕਮ ਧੱਕਾ ਇਸ ਕਦਰ ਜੋਰ ਪਾ ਗਿਆ
ਹੈ, ਕਿ ਵਿਚਦੀ ਪਾਰ ਲੰਘਣੀ ਇਕ ਜੋਰਾਵਰ ਦਰਯਾ ਨੂੰ
ਚੀਰਨਾ ਹੈ, ਜੇ ਕਿਤੇ ਭੀੜ ਵਿਚ ਆਦਮੀ ਦਾ ਪੈਰ ਟਿਕਾ-
ਣਿਓਂ ਉਖੜ ਜਾਵੇ ਤਾਂਤਾਂ ਵਿਚਾਰਾ ਪੈਰਾਂ ਵਿਚ ਚਿਥਲਿਆਂ
ਜਾਕੇ ਹੇਠਾਂ ਹੀ ਚਟਣੀ ਬਣੇ, ਪਰ ਜੇ ਭਲੀ ਕਿਸਮਤ ਨਾਲ
ਉਤਾਹਾਂ ਚ ਕਿਆ ਜਾਵੇ ਤਦ ਪਾਣੀ ਦੇ ਹੜ ਵਾਂਗੂ ਚੰਗੇ
ਭਾਗਾਂ ਨਾਲ ਹੀ ਕੰਢੇ ਲੱਗੇ॥
ਇਜੇਹੀ ਭੀੜ ਦੇ ਸਮੇਂ ਇਕ ਬੰਦ ਦੁਕਾਨ ਦੇ ਬੂਹੇ
ਅੱਗੇ ਥੋੜਾ ਜੇਹਾ ਥਾਂ ਮੱਲਕੇ ਮੈਂ ਅਰ ਗਾਲਾਂ ਸੁਣਕੇ ਸੱਚ
ਮੰਨਣ ਵਾਲਾ ਲੰਗਾੜਾ ਵੀ ਚੁਪ ਕੀਤੇ ਬੈਠੇ ਹਾਂ। ਸਾਡਾ
ਬੈਠਣਾਂ ਕੇਵਲ ਤਜਰਬੇ ਲਈ ਹੈ ਪਰ ਕਿਸੇ ਨੂੰ ਕੀ ਪਤਾ ਹੈ?
ਜੋ ਅਸੀਂ ਕੇਹੜੇ ਘਾਤ ਪਰ ਏਥੇ ਬੈਠੇ ਹਾਂ। ਸਾਡੇ ਲਾਗੇ ਹੀ
ਸੱਜੇ ਪਾਸੇ ਵਲ ਇਕ ਘਿਰਲੇ ਵਰਗੇ ਮੋਟੇ ਹਲਵਾਈ ਦੀ
ਦੁਕਾਨ ਹੈ। ਲਾਲ ਜੀ ਦਬਾ ਦਬ ਤੱਕੜੀ ਚਲਾ ਰਹੇ ਹਨ,
ਅਰ ਪੇਂਡੂ ਲੋਕ ਪੈਸਿਆਂ ਦੀਆਂ ਬਕਾਂ ਭਰ ਭਰ ਕੇ ਲਈ ਜਾਂਦੇ ਹਨ
ਆਉਂਦੇ ਤੇ ਮਠਿਆਈ ਦੇ ਪਲੇ ਭਰਕੇ ਲਈ ਜਾਂਦੇ ਹਨ
"ਉਤੋਂ ਦਈਂ ਜੀ ਦਈਂ ਲਾਲਾ ਜੀ" ਹੋਰ ਪਈ
ਹੁੰਦੀ ਹੈ। ਇੰਨੇ ਨੂੰ ਲੰਗਾੜਿਆਂ ਦਾ ਇਕ ਟੋਲਾ ਹੋਰ ਆ
ਜਾਂਦਾ ਹੈ ਅਰ ਇਜੇਹੀ ਮਸਤ ਦਸ਼ਾ ਵਿਚ ਗਾਵੰਦਾਂ ਹੈ
ਮਾਨੋਂ ਘੂਕ ਸੁਤਾ ਪਿਆ ਹੈ, ਹਥਾਂ ਵਿਚ ਸੋਟੇ, ਮੋਢਿਆਂ ੫ਰ
ਕੰਬਲਾਂ ਤੇੜਾਂ ਵਿਚ ਤੰਬੇ ਅਰਮੂੰਹ ਵਿਚ ਏਹ ਬੋਲੀ:-
ਬਲੇ! ਬੇਲੀਆ ਬੱਲੇ ਬੇਲੀਆਂ!................
ਹਲਵਾਈਆਂ ਦੀ ਮੇਰੀ ਹੁੰ.................ਨੀ ਹਲਵਾਈਆਂ
ਦੀ...............ਮੋਟਾ ਹਲਵਾਈ ਨਾਲੇ ਮਠਿਆਈ ਤੋਲਦਾ