ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁੱਲੜ ਜੱਟ

( ੨੪ )

ਪੰਜਾਬੀ ਮੇਲੇ]



ਹੀ ਨਹੀਂ ਸੀ ਲੈ ਫਿਰ ਅੱਜ ਤੇਰੀ ਇਹ ਆਸ਼ਾ ਗੁਰੂ ਕਲਗੀ
-ਧਰ ਪੂਰੀ ਕਰਨਗੇ। ਕਿਉਂਕਿ ਸਾਡੀਆਂ ਦੁਕਾਨਾਂ ਇਜੇਹੇ
ਮੌਕੇ ਪੂਰੀ ਹਨ ਕਿ ਸਭ ਬੁਰਾ ਭਲਾ ਏਥੇ ਨੂੰ ਹੀ ਲੰਘਦਾ ਹੈ
ਖਿਯਾਲ ਹੈ ਕਿ ਸਿੰਘਾਂ ਦਾ ਵੀ ਜਰੂਰ ਕੋਈ ਨ ਕੋਈ ਜਥਾ
ਸ਼ਬਦ ਪੜ੍ਹਦਾ ਲੰਘੇਗਾ।
ਜਦੋਂ ਏਹ ਦੋਵੇਂ ਜਣੇ ਪਸਰ ਗਲਾਂ ਬਾਤਾਂ ਕਰ ਰਹੇ
ਸਨ ਤਦ ਮੇਰੇ ਨਾਲ ਦਾ ਲੰਗਾੜਾ (ਚੂੰਕਿ ਅਸੀਂ ਕੋਲ ਹੀ
ਬੈਠੇ ਸਾਂ) ਸੁਣਕੇ ਹੈਰਾਨ ਹੁੰਦਾ ਸੀ ਅਰ ਇਹ ਮੰਨ ਚਕਾ ਸੀ
ਕਿ ਵਾਕਈ ਸਾਡੀ ਨਿਸਬਤ ਲੋਕੀ ਬਹੁਤ ਬੁਰੇ ਖਿਯਾਲ
ਪ੍ਰਗਟ ਕਰ ਰਹੇ ਹਨ ਅਰ ਸਚ ਮੁਚ ਜੋ ਕੁਝ ਅਸੀ ਕਰ ਰਹੇ
ਹਾਂ ਓਹ ਬਹਤ ਬਰਾ ਹੈ। ਏਹ ਲੰਗਾੜਾ, ਅਜੇ ਪਸਚਾਤਾਪ
ਕਰਨ ਦਾ ਮੁੱਢ ਛੇੜਨ ਹੀ ਲੱਗਾ ਸੀ,ਤਾਹੀਓਂ ਖਬਰ ਕਿ ਉਸੇ
ਬਾਜ਼ਾਰ ਵਿਚ ਦੀ ਢੋਲਕ ਤੇ ਛੈਣੇ ਧੱਮਧੱਮ ਬੱਜਦੇ ਔਂਦੇ ਹਨ।
ਮੈਂ ਝੱਟ ਪੱਟ ਅਨਭਵ ਕਰ ਲਿਆ ਕਿ ਮੇਲੇ ਦੀ ਭੀੜ ਵਿੱਚ
ਸ਼ਬਦ ਪਾਰਟੀ ਆ ਰਹੀ ਹੈ। ਅਜਬ ਨਹੀਂ ਕਿ ਸਾਡਾ ਜਥਾ ਹੀ
ਹੋਵੇ। ਓਧਰ ਰਾਮਦਾਸ ਵੀ ਸਿੱਖਾਂ ਤੋਂ ਭਲੀ ਭਾਂਤ ਜਾਣੂੰ ਸੀ।
ਆਖਣ ਲੱਗਾ ਲੈ ਬਈ ਘੁੜਕੂ! ਜਾਣੇ ਗੁਰੂ ਪਰ ਧ੍ਵਨੀ ਤੋਂ
ਪਤਾ ਲਗਦਾ ਹੈ ਕਿ ਸ਼ਬਦ ਪਾਰਟੀ ਆ ਰਹੀ ਹੈ।
ਇਨੇ ਨੂੰ ਮੈਂ ਆਪਣੇ ਨਾਲ ਦੇ ਲੰਗਾੜੇ ਨੂੰ ਆਖਿਆ
ਕਿ ਤੋਂ ਏਸ ਬੰਦ ਦਰਵਾਜੇ ਦੇ ਕੰਡੇ ਪਰ ਪੈਰ ਧਰਕੇ ਬਨੇਰੇ ਨੂੰ
ਹੱਥ ਪਾ ਕਰ ਉਚਾ ਚੜ੍ਹਕੇ ਪਛਾਨ ਤਾਂ ਸਹੀ ਕਿ ਏਹ
ਜੱਥਾ ਆਪਣੇ ਨਾਲ ਦਾ ਹੀ ਔਦਾ ਹੈ ਜਾਂ ਕੋਈ ਹੋਰ?
ਜਦ ਉਸ ਮੇਰੇ ਨਾਲ ਦੇ ਬੁਰਛੇ ਨੇ ਉੱਦਮ ਕਰਕੇ
ਡਿੱਠਾ ਤਦ ਆਖਨ ਲੱਗਾ ਜੀ ਠੀਕ ਮੈਂ ਪਛਾਨ ਲਏ ਹਨ
ਏਹ ਤਾਂ ਤੁਹਾਡੇ ਨਾਲ ਦੇ ਗੁਰਮੱਤ ਪ੍ਰਚਾਰਕ ਜਥੇ ਦੇ ਹੀ
ਸਿੰਘ ਹਨ। ਅਸੀ ਏਹ ਗੱਲਾਂ ਕਰ ਹੀ ਰਹੇ ਸਾਂ ਤਾਹੀਓਂ
ਖਬਰ ਕਿ ਜੱਥਾ ਬੜੇ ਸ਼ੋਰ ਸ਼ੋਰ ਨਾਲ ਸ਼ਬਦ ਪੜ੍ਹਦਾ ਸਾਡੇ