ਪੰਨਾ:ਭੁੱਲੜ ਜੱਟ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁੱਲੜ ਜੱਟ

( ੨੫ )

ਪੰਜਾਬੀ ਮੇਲੇ]



ਕੇਲ ਹੀ ਆ। ਪਜਾ ਏਸ ਵਕਤ ਜੱਥਾ ਜੋ ਸ਼ਬਦ ਪੜ੍ਹ ਰਿਹਾ ਸੀ ਸੋ ਇਹ ਸੀ:-
ਧਾਰਨਾ ਟੇਕ ਅਤਿਉਚ ਅਤਿ ਉਚਾ ਤਾਂ ਦਰਬਾਰਾ ਅਤਊਚਾ
ਅਤਊਚਾ ਕਾ ਦਰਬਾਰ ਅੰਤਨਹੀਂ ਕਿਛੁ ਪਾਰਾਵਾਂਰ ਅਤਿ ਉਚਾ।
ਸੁਹਾਵੀ ਕਵਨ ਸੁਵੇਲਾ। ਜਿਤ ਪ੍ਰਭ ਮੇਲਾ
ਅਤਿ ਉਚਾ ਆਦਿ
ਓਧਰ ਜੱਥਾ ਕੀਰਤਨ ਕਰਦਾ ਹੋਇਆ। ਸਾਡੇ ਕੋਲ ਆ ਸੀ ਚੂੰਕਿ ਜੱਥੇ ਨੂੰ ਪ੍ਰਚਾਰ ਕਰਨ ਲਈ ਇਹ ਖਾਸ ਅਰ ਅਦੁਤੀ ਸੀ ਮੈਂ ਇਹ ਵੇਖਕੇ *ਸਕੱਤ੍ਰ ਸਾਹਿਬ ਕਾ ਦਿਤਾ ਕਿ ਤੁਸੀ ਜਥੇ ਨੇ ਬੇਨਤੀ ਕਰਕੇ ਕੋਈ ਘੰਟੇ ਦੇ ਕਰੀਬ ਏਥੇ ਹੀ ਠਹਿਰ ਕੇ ਕੀਰਤਨ ਕਰਾਓ! ਨਾਲ ਹੀ ਲ ਵੀ ਦੱਸ ਦਿਤੀ ਸੀ ਕਿ ਇਸ ਚੋਂਕ ਵਿਚਦੇ ਹਲਵਾਈ ਖਾਸ ਕਰ ਅਸਾਡੀਆਂ ਹੀ ਗੱਲ ਕਰ ਰਹੇ ਹਨ।
ਇਸ ਲਈ ਜਰੂਰੀ ਸੀ ਕਿ ਜੱਥਾ ਕੁਝ ਚਿਰ ਠਹਿਰਕੇ ਇਥੇ
ਪ੍ਰਚਾਰ ਕਰਦਾ। ਇਸ ਵਕਤ ਜੱਥਾ ਅਪਨੇ ਸ਼ਬਦ ਕੀਰਤਨ ਮਗਨ ਸੀ, ਹਾਰਮੋਨੀਅਮ ਬਜ ਰਹੇ ਸਨ, ਸ਼ਬਦ ਪਰ ਅਸਰ ਪਾਨ ਵਾਲੀਆਂ ਧੁਨੀਆਂ ਕਢ ਰਹੇ ਸਨ। ਅਸੀਂ ਅਜੇ ਗੱਲਾਂ ਕਰ ਹੀ ਰਹੇ ਸਾਂ ਕਿ ਸਾਨੂੰ ਇਕ ਐਸਾ ਮਿਲਿਆ ਜੋ ਸਾਡੇ ਲਈ ਅਤੀ ਲਭ ਦਾਇਕ ਸਾਬਤ ਹੋਇਆ ਇਹ ਕਿ ਚੜ੍ਹਦੇ ਰਖ ਵਲੋਂ ਲੰਗੜਿਆਂ ਦਾ ਇਕ ਹੋਰ ਟੋਲਾ ਜਲਸ਼ਾ ਕਢਦਾਆ ਨਿਕਲਿਆ। ਜਲਸਾ ਓਧਰੋਂ ਔਣ ਵਾਲੀ ਖਲਕਤ ਲਈ ਘੜਕੂ ਦੀ ਹੱਟ ਸਾਡੇ ਨਾਲੋਂ


*ਭਾ ਸੰਤੋਖ ਸਿੰਘ ਸਕੱਤ੍ਰ ਗੁਰਮਤ ੫ਚਾਰਕ ਜੱਥਾ (ਸਲੇਂਮਪੁਰ) ਜੋ ਅੱਜ ਕੱਲ ਵਿਚ ਹੀ ਅਪਨੇ ਸਰੂਪ ਨੂੰ ਪਲਟਨ ਵਾਲਾ ਹੈ ਅਰਥਾਤ ਝਬਦੇ ਹੀ ਖਾਲਸਾ ਦੀਵਾਨ ਚਮਕੌਰ ਸਾਹਿਬ ਬਣਨ ਚਮਕੌਰ ਸਾਹਿਬ ਵਾਲਾ ਹੈ ਗੁਰੁ ਕਰੇ ਛੇਤੀ ਹਵੇ