ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/24

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

[ਭੁੱਲੜ ਜੱਟ

(੨੮)

ਪੰਜਾਬੀ ਮੇਲੇ]



ਚੌਥਾ ਕਾਂਡ



ਲੈਕਚਰ


ਮੇਰੇ ਆਮ ਪੇਂਡੂ ਭ੍ਰਾਵੋ!
ਅਤੇ ਖਾਸ ਕਰ ਜ਼ਿਮੀਂਦਾਰ ਸਜਨੋ! ਤਹਾਨੂੰ ਅੱਜ ਤਿੰਨ ਦਿਨ ਹੋਏ ਹਨ ਕਿ ਘਰਾਂ ਦੇ ਕੰਮ ਛਡੇ, ਪਿਆਰੇ ਬਾਲ ਬੱਚੇ ਤੋਂ ਜੁਦਾ ਹੋਕੇ ਆਏ। ਜੇ ਨਾਲ ਲੈਕੇ ਆਏ ਤਦ ਸਫਰ ਦੇ ਅਨੇਕਾਂ ਦੁੱਖ ਤੇ ਕਸ਼ਟ ਸਹਾਰੇ। ਅਪਨੇ ਪਲਿਓਂ ਦੋ ਦੋ ਚਾਰ ਚਾਰ ਰੁਪਏ ਖਰਚ ਕੀਤੇ ਪਰ ਮਿਤ੍ਰੋ ਤੁਸੀ ਇਤਨੀ ਗੱਲ ਵੀ ਸੋਚੀ ਕਿ "ਤੁਸੀ ਏਥੇ ਕਿਉਂ ਆਏ ਸਾਓ? ਏਥੇ ਆਕਰ ਖਟਿਆ ਕੀ ਹੈ?
ਏਹ ਮੇਲਾ ਕਲਗੀਧਰ ਸਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਦੇਸ ਰੱਖਕ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ। ਜੇਕਰ ਤੁਸੀ ਏਥੇ ਆਕੇ ਉਸ ਗਰੁ ਨੂੰ ਖੁਸ਼ ਕਰ ਲਿਆ ਤਦ ਤਾਂ ਤੁਹਾਡਾ ਏਥੇ ਆਵਨਾ ਨਿਰਾ ਸਫਲ ਹੈ ਅਰ ਤੁਸੀ ਬਹੁਤ ਹੀ ਕੁਝ ਖੱਟ ਲਿਆ ਹੈ। ਪਰ ਜੇ ਕਿਤੇ ਖੁਸ਼ ਹੋਣ ਦੀ ਥਾਂ ਉਹ ਪਿਤਾ ਨਾਰਾਜ਼ ਹੋਗਿਆ ਹੈ ਤਾਂ ਤਾਂ ਧ੍ਰਿਗ ਹੈ ਤੁਹਡੇ ਇਥੇ ਆਵਨ ਦਾ ਤੇ ਇਜੇਹਾ ਕੁਝ ਗਾਵਨ ਦਾ।
ਮੇਰੇ ਪਿਆਰੇ ਵੀਰੋ ਘਰਾਂ ਦੇ ਕੰਮ ਛਡੇ, ਗਵਾਹਾਂ ਨੂ ਵੱਢੀਆਂ ਦਿਤੀਆਂ, ਅਨੇਕਾਂ ਤਰਲੇ ਤੇ ਦਾਰੀਆਂ ਕੀਤੀਆਂ, ਵਕੀਲਾਂ ਦੇ ਪੇਟ ਭਰੇ, ਪੈਂਡੇ ਕੀਤੇ, ਭੁਖਾਂ ਤ੍ਰੇਹਾਂ ਕੱਟੀਆਂ॥ ਇਤਨੇ ਕਸ਼ਟ ਸਹਾਰਕੇ ਜਿਸ ਹਾਕਮ ਦੀ ਕਚੈਹਰੀ ਵਿਚ ਪੇਸ਼ ਹੋਏ ਉਥੇ ਜਾਕਰ ਜੇ ਚੰਗੇ ਬਿਯਾਨ ਨਾ ਦੇ ਸਕੇ ਤਾਂ ਚੁਪ