ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੨੮)

ਪੰਜਾਬੀ ਮੇਲੇ]



ਕਰਕੇ ਵੀ ਨਾ ਖਲੋਤੇ, ਅਰਥਾਤ ਉਸ ਹਾਕਮ ਦੀ ਉਸਤਤ ਕਰਨ ਦੀ ਥਾਂ ਸਗੋਂ ਨਿੰਦਾ ਕਰਨ ਲਗ ਪਏ। ਕੀ ਤੁਹਾਨੂੰ ਫਿਰ ਏਹ ਭਰੋਸਾ ਹੋ ਸਕਦਾ ਹੈ ਕਿ ਓਹ ਹਾਕਮ ਤੁਹਾਡੀ ਕਿਸਮਤ ਦਾ ਫੈਸਲਾ ਕਦੀ ਤੁਹਾਡੇ ਹੱਕ ਵਿਚ ਕਰ ਦੇਵੇਗਾ? ਕਦੀ
ਭ੍ਰਾਵੋ ਕੀ ਤੁਸੀ ਸਚ ਮੁਚ ਆਪਣਾਂ ਦੀਨ ਤੇ ਦੁਨੀ ਦੋਵੇਂ ਨਹੀਂ ਹਾਰ ਬੈਠੇ? ਐ ਮੇਰੋ ਹਿੰਦੂ ਮੁਸਲਮਾਨ ਵੀਰੋ ਮੇਰੀ ਬੇਨਤੀ ਨੂੰ ਸੁਣਕੇ ਕਲਗੀਧਰ ਦੇ ਧੰਨ੍ਯਬਾਦੀ ਹੋਣੋ ਸਿਰ ਨੇ ਫੇਰ ਦੇਣਾ। ਮੈਂ ਏਹ ਸਾਬਤ ਕਰਾਂਗਾ ਕਿ ਤੁਹਾਨੂੰ ਵੀ ਗੁਰੂ ਕਲਗੀਧਰ ਜੀ ਦੇ ਧੰਨ੍ਯਬਾਦੀ ਹੋਣ ਵਿੱਚ ਸਿਖਾਂ ਨਾਲੋਂ ਘੱਟ ਨਹੀਂ ਰੈਹਣਾ ਚਾਹੀਦਾ॥
ਖਾਸ ਕਰ ਹਿੰਦੂ ਭਰਾਵਾਂ ਨੂੰ ਯਾਦ ਰਖਣਾ ਚਾਹੀਏ ਕਿ ਔਰੰਗਜ਼ੇਬ ਸਵਾ ਮਨ ਜੰਞੂ ਰੋਜ਼ ਉਤਾਰ ਕੇ ਅੰਨ ਖਾਂਦਾ ਸੀ ਤਦ ਕਹਿ ਆਸ ਹੋਸਕਦੀ ਸੀ ਕਿ ਹਿੰਦੂ ਕੌਮ ਅੱਜ ਤੋੜੀ ਭਾਰਤ ਵਰਖ ਵਿਚ ਬਿੰਦੀ ਜਾਗਦੀ ਰਹਿ ਜਾਂਦੀ। ਏਹ ਸਾਰੇ ਜੰਞੂ ਕੇਵਲ ਦੁਜਨਮਿਆਂਦੇ ਹੀ ਹੁੰਦੇ ਸਨ,ਫਿਰ ਕੀ ਹਿਸਾਬ ਹੇ ਕਿ ਬਾਕੀ ਹਿੰਦੂ ਕਿਤਨੇਕੁ ਧਰਮੋਂ ਪਤਤ ਕੀਤੇ ਜਾਂਦੇ ਹੋਨਗੇ।
ਪਰ ਹਾਏ! ਮੇਰੇ ਹਿੰਦ ਭਰਾਵੋ,ਕਲੇਜੇ ਤੇ ਹਥ ਰਖ ਕੇ ਸੋਚੋ ਕਿ ਉਸ ਭਿਯਾਨਕ ਸਮੇਂ ਵਿਚ ਕਸ਼ਮੀਰੀ ਬ੍ਰਾਹਮਣ ਕਾਲੇ ਖਾਂ ਸੂਬੇ ਦੇ ਸਤਾਏ ਹੋਏ ਸਾਡੇ ਧ੍ਰਮਧ੍ਵਜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜੂਰ ਏਥੇ ਹੀ ਆਕੇ ਪੱਟੇ ਸਨ। ਦੇਹਾਤੀ ਅਤੇ ਸ਼ਹਿਰੀ ਹਿੰਦੂ ਭਰਾਵੋ! ਕੀ ਓਹ ਦਿਹਾੜਾ ਭੁੱਲ ਗਿਆ ਹੈ ਕਿ ਜਦ ਇਸ ਭਾਰਤ ਭੂਮੀ ਦੇ ਟੁਕੜੇ ਵਿਚ ਤੁਹਾਡੇ ਵਡਿਆਂ ਨੂੰ ਸਿਰ ਲੁਕਾਣ ਲਈ ਸਵਾਏ ਇਸ ਧਰਮ ਪਵਿੱਤ੍ਰ ਨਿੱਕੀ ਜਿਹੀ ਟੁਕੜੀ ਸੀ ਅਨੰਦ ਪੁਰ ਤੋਂ ਹੋਰ ਕੋਈ ਥਾਂ ਨਹੀਂ ਸੀ, ਅਤੇ ਬਾਕੀ ਸਾਰੀ ਭਾਰਤ ਤੁਹਾਡੀ ਕੌਮ ਦਾ ਬੇੜਾ ਡੋਬਣ ਲਈ ਇਕ ਡੂੰਘਾ ਤੇ ਖਾਰਾ ਸਾਗਰ