[ਭੁੱਲੜ ਜੱਟ
(੨੮)
ਪੰਜਾਬੀ ਮੇਲੇ]
ਹੋ ਰਹੀ ਸੀ! ਉਸਦਿਨ ਤਾਂ ਤੁਹਾਡੇ ਵਡੇ "ਹੇ ਗੁਰੂ! ਰਖ, ਹੇ ਗਰੂ ਰਖ ਅਰ ਤ੍ਰਾਹ! ਤ੍ਰਾਹ! ਕਰਦੇ ਏਥੇ ਆਏ ਸਨ।
ਪਰ ਸ਼ੋਕ ਹੈ! ਪੱਥਰ ਦਿਲ ਹਿੰਦ ਭਰਾਵੋ! ਅਚ ਤਹਾਡੇ ਉਪਰ। ਕਿਉਂ ਜੋ ਤੁਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੀਤੇ ਹੋਏ ਉਪਕਾਰ ਤੇ ਅਪਣੇ ਵਡਿਆਂ ਦੀ ਓਹ ਮਸੀਬਤ ਭਲਕੇ ਅਜੇ ਗੁਰੂ ਜੀ ਦਾ ਧੰਨਵਾਦ ਕਰਨ ਦੀ ਥਾਂ ਸਗੋਂ ਉਲਟੇ ਗੰਦ ਮੰਦ ਬੱਕ ਰਹੇ ਹੋ। ਅਫਸੋਸ! ਸਦ ਅਫ਼ਸੋਸ! ਦੀਨ ਦੁਨੀ ਦੇ ਰੱਖਕ ਸਤਿਗੁਰੂ ਜੀ ਨੇ ਪਯਾਰੀ ਜਿੰਦ ਨੂੰ ਤਲੀ ਪਰ ਧਰਕੇ ਦਿੱਲੀ ਵਿਚ ਅਪਨਾ ਪਰਮ ਪਵਿੱਤ੍ਰ ਸੀਸ ਤੁਹਾਡੇ ਸਿਰ ਸਦਕੇ ਕਰ ਦਿੱਤਾ, ਪਰ ਕੀ ਤੁਹਾਨੂੰ ਉਹ ਉਪਕਰ ਯਾਦ ਵੀ ਹਨ? ਜੇ ਹੋਣ ਤਾਂ ਕੀ ਇਜੇਹੇ ਗੰਦੇ ਕੰਮ ਇਸ ਪਵਿੱਤ੍ਰ ਭੂੰਮੀ ਵਿਚ ਆਕੇ ਕਰੋ ਹੋਰ ਵੀ ਸ਼ੋਕ!
ਮੈਂ ਇਹ ਗੱਲ ਦੱਸ ਦੇਣੀ ਬੜੀ ਜਰੂਰੀ ਸਮਝਨਾ ਹਾਂ ਕਿ ਜਦ ਮੈਂ ਆਮ ਲੋਕਾਂ ਦਾ ਧਿਆਨ ਅਪਨੀ ਵਲ ਨੂੰ ਖਿਚ ਕੇ ਸੰਬੋਧਨ ਕਰਦਾ ਹੋਇਆ ਹਿੰਦੁ ਕਹਿਕੇ ਪਕਾਰ ਦਾ ਹਾਂ ਤਦ ਕਈ ਲੋਕ ਚਕਿਤ ਹੁੰਦੇ ਹਨ ਅਰ ਕਹਿੰਦੇ ਹਨ ਕਿ ਪੇਂਡੂ ਜੱਟ ਲੋਕ ਤਾਂ ਬਹੁਤਾ ਕਰਕੇ ਸਿਖ ਹੀ ਹੁੰਦੇ ਹਨ।
ਮੈਂ ਬੜੇ ਜ਼ੋਰ ਨਾਲ ਏਹ ਦੱਸਣਾ ਲੋੜਨਾ ਹਾਂ ਕਿ ਇਹ ਧੋਤੀ ਬੰਨ੍ਹ ਸਿਖ ਹੋਂ ਨਾਮ ਮਾਤਰ ਸਿਖ ਬਣੇ ਫਿਰਦੇ ਹਨ! ਏ ਅਸਲੋਂ ਅਸਿੱਖ ਹਨ ਪਰ ਇਹਨਾਂ ਜੱਟਾਂ ਨੂੰ ਸਾਫ਼ ਦਲੇਰੀ ਨਾਲ ਅਸੀਂ ਹਿੰਦੂ ਆਖਣੋਂ ਵੀ ਝਿਜਕਦੇ ਹਾਂ ਤਦਨੰਤ੍ਰ ਜਟ ਲੋਕਾਂ ਦਾ ਝੁਕਾਓ ਹਿੰਦੂਆਂ ਵਲ ਨੂੰ ਹੋਨ ਕਰਕੇ ਏਸ ਵਿਚ ਹਾਲਾਂ ਇਹਨਾਂ ਨੂੰ ਬਹੁਤ ਕੁਝ ਹੱਦ ਹੀ ਕਿਹਾ ਜਾ ਸਕਦਾ ਹੈ। ਏਹ ਬੇਨਤੀ ਕੇਵਲ ਫਲਾਨਾ ਸਿੰਘਾਂ ਤੇ ਢਿਮਕਾ ਸਿੰਘਾ ਵਾਲੇ ਮਿਲ ਗੋਭ ਸਿੰਘ ਪਤੀ ਹੈ। ਇਹਨਾਂ ਤੋੰ ਬਿਨਾਂ ਮੇਰੇ ਲੈਕਚਰ ਦਾ ਬਹੁਤ ਸਾਰਾ ਹਿਸਾ ਖਾਸਕਰ ਮੋਨ ਹਿੰਦੁਆਂ ਦੀ ਸੇਵਾ ਵਿਚ ਹੈ ਜੋ ਗੁਰੂ ਸਾਹਿਬਾਨ ਦੇ ਲੱਖਾਂ