ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੩੧)

ਪੰਜਾਬੀ ਮੇਲੇ]

 ਉਪਕਾਰਾਂ ਦਾ ਬਦਲਾ ਨਿਰਾ ਗੰਦ ਮੰਦ ਬੱਕ ਬੋਲਕੇ ਹੀ ਦੇਣਾਂ ਪਵਿਤ੍ਰ ਸਮਝਦੇ ਹਨ। ਅਪਨੇ ਆਪਨੂੰ ਸਾਫ ਹਿੰਦੂ ਮੰਨਦੇ ਤੇ ਹਿੰਦੂ ਜਾਤੀ ਵਿਚੋਂ ਹੀ ਹਨ।
ਮੇਰੀ ਇਸ ਬਿਨਯ ਤੋਂ ਮੁਸਲਮਾਨ ਭਾਈ ਸ਼ਾਇਦ ਆਪਨੇ ਆਪਨੂੰ ਬਰੀ ਸਮਝਦੇ ਹੋਨ। ਅਰ ਕਹਿੰਦੇ ਹੋਨ ਕਿ ਸਾਡੀ ਜੋ ਮਰਜ਼ੀ ਹੈ ਸੋ ਏਥੇ ਪਏ ਬੋਲੀਏ। ਮੈਂ ਅਪਨੇ ਮੁਸਲਮ ਨ ਭਾਈਆਂ ਨੂੰ ਵੀ ਗੁਰੂ ਕਲਗੀਧਰ ਦੇ ਧੰਨਯਵਾਦੀ ਹੋਣ ਹਿਤ ਜਿੱਚ ਕਰਾਂਗਾ ਅਰ ਬੜੇ ਜ਼ੋਰ ਨਾਲ ਦਸਾਂਗਾ ਕਿ ਤੁਹਾਡੇ ਉਪਰ ਵੀ ਗੁਰੂ ਸਾਹਿਬ ਨੇ ਡਾਢਾ ਉਪਕਾਰ ਕੀਤਾ ਹੈ। ਕਿਉਂ ਜੋ ਤੁਸੀ ਪ੍ਰਮਾਰਥ ਦਾ ਰਸਤਾ ਭੁਲਕੇ ਬਿਵਹਾਰਕ ਅਰ ਮਜ਼ਹਬੀ ਮੈਦਾਨ ਦੀ ਤਅਸਬੀ ਔਝੜ ਵਿਚ ਪੈਕੇ ਅਸਲੀ ਟਿਕਾਨੇ ਸਿਰ ਅਪੜਨੋ ਰਹਿ ਗਏ ਸਾਓ। ਜੋ ਆਦਮੀ ਰਸਤਾ ਭੁਲ ਜਾਵੇ ਓਹ ਮੰਜਲ ਮਕਸੂਦ ਪਰ ਪੁਜਨ ਦੀ ਥਾਂ ਸਗੋਂ ਟੋਏ ਵਿਚ ਪੈਕੇ ਮਰਦਾ ਹੈ। ਉਸ ਆਦਮੀ ਨੂੰ ਰਸਤੇ ਪਾਨ ਵਾਲਾ ਭਾਵੇਂ ਘੂਰਕੇ ਪਾਵੇ ਭਾਵੇਂ ਪਿਆਰ ਨਾਲ ਪਾਵੇ ਹਰ ਹਾਲਤ ਰਸਤੇ ਪਾਣ ਵਾਲਾ ਭੁੱਲੜ ਭਾਈ ਦਾ ਅਸਲੀ ਹੇਤੂ ਹੈ। ਇਸ ਲਈ ਉਸਨੂੰ ਚਾਹੀਦਾ ਹੈ ਕਿ ਆਪਣੇ ਆਗੂ ਦਾ ਧੰਨਯਵਾਦੀ ਬਣੇ।
ਐ ਮੇਰੇ ਮੁਸਲਮਾਨ ਭਰਾਵੋ! ਤੁਹਾਡੇ ਵੱਡੇ ਵਿਚਾਰੇ ਗਰੀਬ ਹਿੰਦੂਆਂ ਮਾਰਨ ਅਰ ਓਹਨਾਂ ਪਰ ਨੱਹਕੇ ਜ਼ਲਮ ਕਰਨ ਵਾਸਤੇ ਡਾਢੀ ਗਲਤੀ ਵਿਚ ਪਏ ਹੋਏ ਸਨ। ਉਹਨਾਂ ਨੂੰ ਕਲਗੀਧਰ ਪਿਤਾ ਨੇ ਪਹਿਲਾਂ ਪਿਯਾਰ ਨਾਲ, ਫਿਰ ਉਹਨਾਂ ਦੇ ਨਾ ਰਸਤੇ ਔਣ ਪਰ ਘੂਰ ਨਾਲ ਸਮਝਾਇਆ। ਏਹੋ ਕਾਰਨ ਹੈ ਕਿ ਤੁਹਾਡਾ ਖੁਰ ਖੋਜ ਇਤਨੇ ਅਤਿਯਾਚਾਰ ਕਰਕੇ ਵੀ ਇਸ ਭਾਰਤਭੂੰਮੀ ਵਿਚੋਂ ਨਹੀਂ ਮਿਟਾਯਾ ਇਸਲਈ ਜਰੂਰੀ ਹੈ ਕਿ ਸਿਖਾਂ ਅਤੇ ਹਿੰਦੂਆਂ ਦੇ ਨਾਲ ਹੀ ਤੁਸੀ ਵੀ