ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੩੨)

ਪੰਜਾਬੀ ਮੇਲੇ]

ਸ੍ਰੀ ਗੁਰੂ ਦਸਮੇਸ ਕਲਗੀਧਰ ਮਹਾਰਾਜ ਦੇ ਧੰਨਵਾਦੀ ਬਣੋ॥
ਹਿੰਦੂਆਂ ਵਾਕੁਰ ਤੁਸੀ ਭੀ ਓਸੇ ਹਾਕਮ ਦੀ ਕਚਹਿਰੀ ਵਿਚ ਪੇਸ਼ਹੋਏ ਹੋ ਯੋਗ ਨਹੀਂ ਕਿ ਅਪਨੇ ਹੁਕਮ ਦੇ ਸਾਹਮਣੇ ਬੁਰੇ ਬੋਲ ਕਰ ਉਸ ਕੋਲੋਂ ਸਜਾ ਦੇ ਭਾਗੀ ਬਣੋ।
ਮੰਨੀ ਹੋਈ ਗੱਲ ਹੈ ਕਿ ਜਿਸ ਮੁਲਕ ਅਤੇ ਜਿਸ ਰਾਜੇ ਦੀ ਰਾਜਸੀ (ਰਿਯਾਸਤ) ਵਿਚ ਕੋਈ ਓਪਰਾ (ਅਜਨਬੀ) ਆਦਮੀ ਜਾਕੇ ਦਾਖਲ ਹੋਵੇ, ਓਹ ਖਾਸ ਕਰ ਉਤਨੇ ਚਿਰ ਲਈ ਕਿ ਜਿਤਨੇ ਚਿਰ ਓਹ ਉਸ ਰਾਜ ਵਿਚ ਰਹੇ ਓਸੇ ਰਾਜੇ ਦੇ ਨਿਯਮ (ਕਾਨੂੰਨ) ਵਰਤੇ ਤਾਂਤੇ ਹੇ ਮੁਸਲਮਾਨ ਭਾਈਓ! ਤੁਸੀ ਸਾਡੇ ਸ਼ਹਿਨਸ਼ਾਹ ਕਲਗੀਧਰ ਦੀ ਰਾਜਧਾਨੀ ਅਰਥਾਤ ਸ੍ਰੀ 'ਅਨੰਦੁਪੁਰ' ਸਾਹਿਬ ਜੀ ਵਿਚ ਆਏ ਹੋ ਸਾਡੇ ਗੁਰੂ ਦਾ ਹੁਕਮ ਹੈ ਕਿ ਮੂੰਹੋ ਬੁਰਾ ਬੋਲ ਨਹੀਂ ਬੋਲਣਾ ਚਾਹੀਦਾ "ਨਾਨਕ ਫਿਕੈ ਬੋਲੀਐ ਤਨ ਮਨ ਫਿਕਾ ਹੋਇ"(ਗੁਰੂ)
ਹੋਰ:-
'ਮੰਦਾ ਬੋਲ ਨ ਬੋਲੀਐ ਕਰਤਾਰੋਂ ਡਰੀਐ?' (ਕਹਾਵਤ) ਤਾਂਤੇ ਤੁਸੀ ਇਸ ਕਾਨੂੰਨ ਨੂੰ ਵਰਤਦੇ ਹੋਏ ਉਸ ਕਾਦਰ ਕਰਤਾਰ ਕੋਲੋਂ ਡਰੋਂਂ ਤੇ ਨੀਵੇ ਰਹੋ ਮਰਨਾ ਸਭਨੇ ਹੈ। ਮੌਤ ਸਭਦੇ ਸਿਰ ਪਰ ਹੈ ਫਿਰ ਕਾਹਦੀ ਖਾਤਰ ਇਜੇਹੇ ਬੁਰੇ ਬੋਲਦੇ ਹੋ? ਹੇ ਗਾਵਨ ਵਾਲੇ ਜਲਸਈ ਤੇ ਗੁਮੰਤ੍ਰੀ ਲੋਕੋ'? ਕੀ ਤੁਸੀੰ ਸਮਝਦੇ ਹੋ ਕਿ ਤੁਹਾਡੇ ਇਜੇਹੇ ਗੰਦੇ ਗੀਤ ਸੁਨਕੇ ਲੋਕੀ ਤੁਹਾਡੀ ਪ੍ਰਸ਼ੰਸਾ ਕਰ ਰਹੇ ਹਨ? ਕਦੀ ਨਹੀਂ। ਅਜੇ ਥੋੜੀਹੀ ਤੇ ਦੇਰ ਹੋਈ ਹੈ ਕਿ ਸਰੇ ਬਜ਼ਰ ਇਕ ਹਲਵਾਈ ਤੁਹਾਨੂੰ ਸੌਹਰੇ!ਬੇਸ਼ਰਮ!!ਜਟੜੇ!!!
ਕਹਿੰਦਾ ਮੈਂ ਸੁਨਿਆ ਹੈ। ਹੋਰਵੀ ਸ਼ਹਿਰ ਦੇ ਬਨੀਏ ਬਕਾਲ ਤੁਹਾਨੂੰ ਬੁਰੀ ਜ਼ੁਬਾਨ ਨਾਲ ਕੋਸਦੇ ਅਤੇ ਸਪਸ਼ਟ ਗਾਲੀ ਅ