ਪੰਨਾ:ਭੁੱਲੜ ਜੱਟ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨ੍ਯ


ਉਂਞ ਤਾਂ ਪੰਜਾਬ ਦੇਸ ਦੇ ਹੀ ਭਾਗ ਖੋਟੇ ਹਨ ਕਿ ਤ੍ਰੱਕੀ
ਦੇ ਰਾਹ ਵਿਚ ਸਾਰੇ ਹਿੰਦੁਸਤਾਨ ਕੋਲੋਂ ਪਿੱਛੇ ਪਿਆ ਹੈ ਪਰ
ਸਿਖ ਆਮ ਲੋਕਾਂ ਨਾਲੋਂ ਵੀ ਵਧੀਕ ਅਧੋਗਤੀ ਨੂੰ ਪਹੁੰਚ
ਗਏ। ਸ਼ਰਾਬਖੋਰੀ ਵਿਚ ਸਿੱਖ ਸਭ ਤੋਂ ਅੱਗੇ, ਮੁਕਦਮੇਬਾਜ਼ੀ
ਦੇ ਠੇਕੇਦਾਰ, ਜੂਏ ਵਿਚ ਏਹਨਾਂ ਦੀ ਖਾਸ ਹਿੱਸਾ। ਲੜਾਈ
ਦੰਗਾ ਸਿੱਖਾਂ ਦੀ ਜ਼ਾਤ ਗੋਤ। ਵਧੀਕ ਬੁਰੀ ਗੱਲ ਇਹ ਕਿ
"ਪੰਜਾਬ ਦੇ ਮੇਲਿਆਂ" ਪਰ ਜੋ ਗੰਦੇ ਗੀਤ ਗਾਵੇਂ ਜਾਂਦੇ ਹਨ
ਅਤੇ ਗੰਦੇ (ਫੁਹਸ਼) ਸ੍ਵਾਂਗ ਉਤਾਰ ਕੇ ਖਰੂਦਖਾਨੇ ਵਿਚ
ਔਰਤਾਂ ਨੂੰ ਤੰਗ ਕੀਤਾ ਜਾਂਦਾ ਹੈ ਇਤ੍ਯਾਦੀ ਕੰਮਾਂ ਵਿਚ ਸਿੱਖ
ਬਦਨਾਮ ਹਨ॥
ਇਸਦਾ ਕਾਰਣ ਇਹ ਹੈ ਕਿ ਸਿੱਖਾਂ ਵਿਚ ਬਹੁਤੀ ਗੇਣਤੀ
ਪੇਂਡੂ ਜ਼ਿਮੀਂਦਾਰਾਂ ਦੀ ਹੈ ਪੰਜਾਬ ਦੇ ਜ਼ਿਮੀਂਦਾਰ ਸਿੱਖੀ ਦਾ
ਬੜਾ ਭਾਰੀ ਹਿੱਸਾ ਹਨ। ਇਸ ਗਲ ਦੀ ਤਾਂ ਵਧੀਕ ਖੁਸ਼ੀ ਹੈ
ਕਿ ਜੱਟਾਂ ਨੇ ਸਿਖੀ ਵਿਚ ਸਭ ਤੋਂ ਵਧਕੇ ਹਿੱਸਾ ਲਿਆ ਹੈ
ਪਰ ਇਕ ਗਲਤ ਫ਼ਹਿਮੀ (ਉਲਟ ਸਮਝੀ) ਦੇ ਹੱਥੋਂ ਅਸੀਂ
ਬੜੇ ਤੰਗ ਹਾਂ। ਇਹ ਕਿ ਸਿਖੀ ਤੋਂ ਭੁੱਲੜ ਜੱਟ ਜੋ ਸਿਰ
ਮੁਨਾਂਦੇ, ਹੁੱਕੇ ਗੜਕਾਂਦੇ, ਗੁੱਗਾ ਸੁਲਤਾਨ ਮਨਾਂਦੇ, ਦੇਵੀ
ਪੂਜਦੇ, ਨਿਜ ਨੂੰ ਹਿੰਦੂ ਮੰਨਦੇ, ਪੱਥਰ ਮੜੀਆਂ, ਭੈਰੋਂ, ਭੂਤਾਂ
ਨੂੰ ਸੇਂਵਦੇ, ਕੇਵਲ ਸਿਰਾਂ ਪਰ ਕੇਸ ਹੋਣ ਦੀ ਵਜਹ ਤੋਂ
ਆਮ ਬੋਲੀ ਵਿਚ ਸਿੱਖ ਹੀ ਤਸੱਵਰ (ਖਯਾਲ) ਕੀਤੇ ਜਾਂਦੇ
ਹਨ॥